ਲਗਭਗ 3 ਸਾਲ ਬਾਅਦ ਭਾਰਤ ਪਰਤ ਰਹੀ ਹੈ ਪ੍ਰਿਅੰਕਾ ਚੋਪੜਾ, ਪਹਿਲੀ ਵਾਰ ਧੀ ਮਾਲਤੀ ਮੈਰੀ ਨੂੰ ਕਰਵਾਏਗੀ ਦੇਸ਼ ਦਾ ਦੌਰਾ

 ਅਦਾਕਾਰਾ ਪ੍ਰਿਅੰਕਾ ਚੋਪੜਾ ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਵਿਦੇਸ਼ ’ਚ ਸੈਟਲ ਹੋ ਗਈ ਹੈ। ਸੱਤ ਸਮੁੰਦਰ ਪਾਰ ਵੀ ਪ੍ਰਿਅੰਕਾ ਆਪਣੇ ਦੇਸੀ ਅੰਦਾਜ਼ ਨੂੰ ਕਦੇ ਨਹੀਂ ਭੁੱਲਦੀ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ 3 ਸਾਲ ਪਹਿਲਾਂ ਪਤੀ ਨਿਕ ਜੋਨਸ ਨਾਲ ਭਾਰਤ ਆਈ ਸੀ।

ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਦੇ ਪ੍ਰਸ਼ੰਸਕਾਂ ਲਈ ਇਕ ਵਾਰ ਫ਼ਿਰ ਖ਼ੁਸ਼ਖਬਰੀ ਹੈ। ਉਹ ਇਕ ਵਾਰ ਫ਼ਿਰ ਪਰਿਵਾਰ ਨਾਲ ਭਾਰਤ ਆ ਰਹੀ ਹੈ। ਪ੍ਰਿਅੰਕਾ ਦਾ ਇਹ ਦੌਰ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਹ ਆਪਣੀ ਧੀ ਮੈਰੀ ਮਾਲਤੀ ਨਾਲ ਪਹਿਲੀ ਵਾਰ ਭਾਰਤ ਆ ਰਹੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਘਰ ਵਾਪਸੀ ਦੀ ਖੁਸ਼ੀ ਸਾਂਝੀ ਕੀਤੀ ਹੈ।

ਪ੍ਰਿਅੰਕਾ ਚੋਪੜਾ ਨੇ ਆਪਣੀ ਇੰਸਟਾ ਸਟੋਰੀ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਦੇ ਬੋਰਡਿੰਗ ਪਾਸ ਦੀ ਝਲਕ ਦੇਖੀ ਜਾ ਸਕਦੀ ਹੈ। ਬੋਰਡਿੰਗ ਪਾਸ ਦੀ ਤਸਵੀਰ ਸਾਂਝੀ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ ਕਿ ‘ਆਖਿਰਕਾਰ ਘਰ ਜਾ ਰਹੀ ਹਾਂ। ਤਕਰੀਬਨ 3 ਸਾਲ ਬਾਅਦ।’

PunjabKesari

ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਦੇ ਇਸ ਸਾਲ ਅਪ੍ਰੈਲ ’ਚ ਆਉਣ ਦੀ ਉਮੀਦ ਸੀ। ਉਸਨੇ ਅਪ੍ਰੈਲ ’ਚ ਟ੍ਰੈਵਲ + ਲੀਜ਼ਰ ਨੂੰ ਦੱਸਿਆ ਕਿ ‘ਮੇਰਾ ਮਨ ਹਰ ਰਾਤ ਛੁੱਟੀਆਂ ’ਤੇ ਜਾਂਦਾ ਹੈ, ਪਰ ਮੈਂ ਭਾਰਤ ਵਾਪਸ ਜਾਣ ਲਈ ਮਰ ਰਹੀ ਹਾਂ। ਭਾਰਤ ਦੇ ਹਰ ਸ਼ਹਿਰ ’ਚ ਦੀ ਆਪਣੀ ਲਿਖਤੀ ਅਤੇ ਬੋਲੀ ਜਾਣ ਵਾਲੀ ਭਾਸ਼ਾ ਹੈ, ਜਿਸਦਾ ਅਰਥ ਵੱਖ-ਵੱਖ ਅੱਖਰ, ਕੱਪੜੇ, ਪਹਿਰਾਵੇ, ਭੋਜਨ ਅਤੇ ਛੁੱਟੀਆਂ ਹਨ। ਇਸ ਲਈ ਜਦੋਂ ਵੀ ਤੁਸੀਂ ਸਰਹੱਦ ਪਾਰ ਕਰਕੇ ਭਾਰਤ ’ਚ ਜਾਂਦੇ ਹੋ ਤਾਂ ਇਹ ਇਕ ਨਵੇਂ ਦੇਸ਼ ’ਚ ਜਾਣ ਵਾਂਗ ਹੁੰਦਾ ਹੈ। ਹਰ ਵਾਰ ਜਦੋਂ ਮੈਂ ਘਰ ਵਾਪਸ ਜਾਂਦੀ ਹਾਂ, ਮੈਂ ਕੁਝ ਛੁੱਟੀਆਂ ਕਰਨ ਅਤੇ ਯਾਤਰਾ ਕਰਨ ਲਈ ਕੁਝ ਸਮਾਂ ਕੱਢਣ ਦਾ ਫ਼ੈਸਲਾ ਕਰਦੀ ਹਾਂ।’

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਪ੍ਰਿਅੰਕਾ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਉਹ ਸਾਲ 2019 ’ਚ ਪਤੀ ਨਿਕ ਜੋਨਸ ਨਾਲ ਭਾਰਤ ਆਈ ਸੀ। ਪ੍ਰਿਅੰਕਾ ਨੇ 2018 ’ਚ ਨਿਕ ਜੋਨਸ ਨਾਲ ਵਿਆਹ ਕੀਤਾ ਸੀ। ਇਸ ਸਾਲ ਜਨਵਰੀ ’ਚ ਉਨ੍ਹਾਂ ਨੇ ਸਰੋਗੇਸੀ ਰਾਹੀਂ ਧੀ ਦਾ ਸੁਆਗਤ ਕੀਤਾ, ਜਿਸ ਦਾ ਨਾਂ ਉਨ੍ਹਾਂ ਨੇ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ। ਹਾਲ ਹੀ ’ਚ ਦੀਵਾਲੀ ਦੇ ਮੌਕੇ ’ਤੇ ਉਸ ਨੇ ਆਪਣੀ ਬੱਚੀ ਨਾਲ ਪਹਿਲੀ ਦੀਵਾਲੀ ਦੀਆਂ ਤਸਵੀਰਾਂ ਵੀ ਸਾਂਝੀ ਕੀਤੀਆਂ ਸਨ।

Add a Comment

Your email address will not be published. Required fields are marked *