ਬੈਕਾਂ ’ਚ ਜਮ੍ਹਾ 78,213 ਕਰੋੜ ਰੁਪਏ ਦਾ ਨਹੀਂ ਹੈ ਕੋਈ ਦਾਅਵੇਦਾਰ

ਮੁੰਬਈ  – ਦੇਸ਼ ਭਰ ਦੇ ਬੈਂਕਾਂ ’ਚ ਹਜ਼ਾਰਾਂ ਕਰੋੜ ਰੁਪਏ ਇੰਝ ਹੀ ਪਏ ਰਹਿੰਦੇ ਹਨ। ਇਨ੍ਹਾਂ ਦਾ ਕੋਈ ਦਾਅਵੇਦਾਰ ਹੀ ਨਹੀਂ ਹੈ। ਲੇਟੈਸਟ ਅੰਕੜਿਆਂ ’ਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਬੈਕਾਂ ’ਚ ਬਿਨਾਂ ਦਾਅਵੇ ਵਾਲੀ ਜਮ੍ਹਾ ਰਾਸ਼ੀ ਸਾਲਾਨਾ ਆਧਾਰ ’ਤੇ 26 ਫੀਸਦੀ ਵੱਧ ਕੇ 31 ਮਾਰਚ 2024 ਦੇ ਆਖਿਰ ਤਕ 78,213 ਕਰੋੜ ਰੁਪਏ ਹੋ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਵੀਰਵਾਰ ਨੂੰ ਜਾਰੀ ਸਾਲਾਨ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮਾਰਚ 2023 ਦੇ ਆਖਿਰ ’ਚ ਜਮ੍ਹਾਕਰਤਾ ਸਿੱਖਿਆ ਅਤੇ ਜਾਗਰੂਕਤਾ ਫੰਡ ’ਚ ਰਾਸ਼ੀ 62,225 ਕਰੋੜ ਰੁਪਏ ਸੀ। ਸਹਿਕਾਰੀ ਬੈਂਕਾਂ ਸਮੇਤ ਸਾਰੇ ਬੈਂਕ, ਖਾਤਾਧਾਰਕਾਂ ਦੀ 10 ਜਾਂ ਿਜ਼ਆਦਾ ਸਾਲਾਂ ਤੋਂ ਉਨ੍ਹਾਂ ਦੇ ਖਾਤਿਆਂ ’ਚ ਪਈਆਂ ਹੋਈਆਂ ਦਾਅਵਾ ਨਾ ਕੀਤੀਆਂ ਗਈਆਂ ਜਮ੍ਹਾਰਾਸ਼ੀਆਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਜਮ੍ਹਾਕਰਤਾ ਸਿੱਖਿਆ ਅਤੇ ਜਾਗਰੂਕਤਾ (ਡੀ. ਈ. ਏ.) ਫੰਡ ’ਚ ਟਰਾਂਸਫਰ ਕਰਦੇ ਹਨ।

ਰਿਪੋਰਟ ’ਚ ਕਿਹਾ ਗਿਆ ਹੈ ਕਿ 2023-24 ਦੌਰਾਨ ਧੋਖਾਦੇਹੀ ’ਚ ਸ਼ਾਮਲ ਰਾਸ਼ੀ 13,930 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ 26,127 ਕਰੋੜ ਰੁਪਏ ਸੀ। ਵਿੱਤੀ ਸਾਲ 2023-24 ਦੌਰਾਨ ਧੋਖਾਦੇਹੀ ਦੇ ਮਾਮਲਿਆਂ ਦੀ ਗਿਣਤੀ 36,075 ਹੋ ਗਈ, ਜੋ ਇਕ ਸਾਲ ਪਹਿਲਾਂ 13,564 ਸੀ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਖਾਤਾਧਾਰਕਾਂ ਦੀ ਮਦਦ ਲਈ ਅਤੇ ਇਨਐਕਟਿਵ ਖਾਤਿਆਂ ’ਤੇ ਮੌਜੂਦਾ ਨਿਰਦੇਸ਼ਾਂ ਨੂੰ ਏਕੀਕ੍ਰਿਤ ਅਤੇ ਤਰਕਸੰਗਤ ਬਣਾਉਣ ਦੇ ਮਕਸਦ ਨਾਲ ਇਸ ਸਾਲ ਦੀ ਸ਼ੁਰੂਆਤ ’ਚ ਬੈਕਾਂ ਵੱਲੋਂ ਅਪਣਾਏ ਜਾਣ ਵਾਲੇ ਉਪਾਵਾਂ ’ਤੇ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ’ਚ ਖਾਤਿਆਂ ਅਤੇ ਜਮ੍ਹਾਰਾਸ਼ੀਆਂ ਨੂੰ ਇਨਐਕਟਿਵ ਖਾਤਿਆਂ ਅਤੇ ਬਿਨਾਂ ਦਾਅਵੇ ਵਾਲੀਆਂ ਜਮ੍ਹਾਰਾਸ਼ੀਆਂ ਦੇ ਰੂਪ ’ਚ ਵਰਗੀਕ੍ਰਿਤ ਕਰਨ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸੋਧੇ ਨਿਰਦੇਸ਼ ਸਾਰੇ ਵਪਾਰਕ ਬੈਂਕਾਂ (ਖੇਤਰੀ ਗ੍ਰਾਮੀਣ ਬੈਂਕਾਂ ਸਮੇਤ) ਅਤੇ ਸਾਰੇ ਸਹਿਕਾਰੀ ਬੈਂਕਾਂ ’ਤੇ ਇਕ ਅਪ੍ਰੈਲ 2024 ਤੋਂ ਲਾਗੂ ਹੋਏ।

ਭਾਰਤੀ ਰਿਜ਼ਰਵ ਬੈਂਕ ਨੇ ਕੁਝ ਮਹੀਨੇ ਪਹਿਲਾਂ ਹੀ ਕਿਹਾ ਸੀ ਕਿ ਕਰੀਬ 30 ਬੈਂਕ, ਲੋਕਾਂ ਨੂੰ ਉਦਮ ਪੋਰਟਲ ਜ਼ਰੀਏ ਬਿਨਾਂ ਦਾਅਵੇ ਵਾਲੀ ਜਮ੍ਹਾ ਰਾਸ਼ੀ/ਖਾਤਿਆਂ ਦਾ ਪਤਾ ਲਾਉਣ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ। ਉਦਮ ਜਾਂ ਬਿਨਾਂ ਦਾਅਵੇ ਵਾਲੀ ਜਮ੍ਹਾ ਦੇ ਬਾਰੇ ’ਚ ਸੂਚਨਾ ਤਕ ਪਹੁੰਚਣ ਦਾ ਐਂਟਰੀ ਗੇਟ ਆਨਲਾਈਨ ਪੋਰਟਲ ਹੈ। ਇਹ ਆਰ. ਬੀ. ਆਈ. ਨੇ ਹੀ ਤਿਆਰ ਕੀਤਾ ਹੈ। ਇਸ ਜ਼ਰੀਏ ਰਜਿਸਟਰਡ ਯੂਜ਼ਰਜ਼ ਨੂੰ ਸੈਂਟ੍ਰਲਾਈਜ਼ਡ ਤਰੀਕੇ ਨਾਲ ਇਕ ਹੀ ਥਾਂ ’ਤੇ ਕਈ ਬੈਂਕਾਂ ’ਚ ਬਿਨਾਂ ਦਾਅਵੇ ਵਾਲੀ ਜਮ੍ਹਾ ਰਾਸ਼ੀ/ਖਾਤਿਆਂ ਦਾ ਪਤਾ ਲਾਉਣ ਦੀ ਸਹੂਲਤ ਮਿਲਦੀ ਹੈ।

Add a Comment

Your email address will not be published. Required fields are marked *