​​​​​​​ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ

ਨਵੀਂ ਦਿੱਲੀ – ਆਮਦਨ ਕਰ ਵਿਭਾਗ ਨੇ ਆਮਦਨ ਕਰ ਛੋਟ ਦਾ ਦਾਅਵਾ ਕਰਨ ਵਾਲੇ ਚੈਰੀਟੇਬਲ ਸੰਸਥਾਨਾਂ ਲਈ ਖੁਲਾਸੇ ਦੇ ਮਿਆਰਾਂ ’ਚ ਬਦਲਾਅ ਕਰਦੇ ਹੋਏ ਵਾਧੂ ਵੇਰਵਾ ਦੇਣ ਨੂੰ ਕਿਹਾ ਹੈ। ਆਮਦਨ ਕਰ ਨਿਯਮਾਂ ’ਚ ਕੀਤੀ ਗਈ ਸੋਧ 1 ਅਕਤੂਬਰ ਤੋਂ ਲਾਗੂ ਹੋਵੇਗੀ। ਇਸ ਦੇ ਮੁਤਾਬਕ ਚੈਰੀਟੇਬਲ ਸੰਸਥਾਨਾਂ ਨੂੰ ਹੁਣ ਇਹ ਖੁਲਾਸਾ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਗਤੀਵਿਧੀਆਂ ਚੈਰੀਟੇਬਲ, ਧਾਰਮਿਕ ਜਾਂ ਧਾਰਮਿਕ ਕਮ ਚੈਰੀਟੇਬਲ ਕਿਸ ਤਰ੍ਹਾਂ ਦੀਆਂ ਹਨ। ਇਸ ਤੋਂ ਇਲਾਵਾ ਇਕ ਦਿਨ ’ਚ ਕਿਸੇ ਵਿਅਕਤੀ ਤੋਂ 2 ਲੱਖ ਰੁਪਏ ਤੋਂ ਵੱਧ ਦਾਨ ਮਿਲਣ ’ਤੇ ਦਾਨ ਦੇਣ ਵਾਲੇ ਦਾ ਨਾਂ-ਪਤਾ, ਭੁਗਤਾਨ ਦੀ ਰਾਸ਼ੀ ਅਤੇ ਪੈਨ ਦੀ ਜਾਣਕਾਰੀ ਵੀ ਚੈਰੀਟੇਬਲ ਸੰਸਥਾ ਨੂੰ ਹੁਣ ਦੇਣੀ ਹੋਵੇਗੀ।

ਨਾਂਗੀਆ ਐਂਡਰਸਨ ਐੱਲ. ਐੱਲ. ਪੀ. ਦੇ ਸਾਂਝੇਦਾਰੀ ਵਿਸ਼ਵਾਸ ਪੰਜੀਆਰ ਨੇ ਆਮਦਨ ਕਰ ਨਿਯਮਾਂ ’ਚ ਕੀਤੀ ਗਈ ਸੋਧ ’ਤੇ ਕਿਹਾ ਕਿ ਸਰਕਾਰ ਨੇ ਹਾਲ ਹੀ ’ਚ ਟੈਕਸ ਛੋਟ ਦਾ ਦਾਅਵਾ ਕਰਨ ਜਾਂ ਆਮਦਨ ਕਰ ਨਿਯਮ ਦੇ ਤਹਿਤ 80ਜੀ ਸਰਟੀਫਿਰੇਟ ਪਾਉਣ ਲਈ ਚੈਰੀਟੇਬਲ ਸੰਸਥਾਨਾਂ ਲਈ ਲਾਗੂ ਰਜਿਸਟ੍ਰੇਸ਼ਨ ਲੋੜ ਨੂੰ ਵੀ ਨਵਾਂ ਰੂਪ ਦਿੱਤਾ ਸੀ।

ਪੰਜੀਰ ਨੇ ਕਿਹਾ ਕਿ ਸਰਕਾਰ ਨੇ ਹੁਣ ਆਮਦਨ ਕਰ ਨਿਯਮਾਂ (ਨਿਯਮ2ਸੀ, 11ਏ. ਏ. ਅਤੇ 17ਏ) ਵਿਚ ਬਦਲਾਅ ਕੀਤੇ ਹਨ। ਸੋਧੇ ਨਿਯਮ 1 ਅਕਤੂਬਰ 2023 ਤੋਂ ਹੀ ਲਾਗੂ ਹੋਣਗੇ। ਇਸ ਤੋਂ ਇਲਾਵਾ ਸਬੰਧਤ ਫਾਰਮ ਦੇ ਅੰਤ ’ਚ ਦਿੱਤੇ ਗਏ ‘ਅੰਡਰਟੇਕਿੰਗ’ ਵਿਚ ਵੀ ਥੋੜੇ ਬਦਲਾਅ ਕੀਤੇ ਗਏ ਹਨ।

ਆਮਦਨ ਕਰ ਕਾਨੂੰਨ ਦੇ ਤਹਿਤ ਚੈਰੀਟੇਬਲ ਸੰਸਥਾਨਾਂ, ਧਾਰਮਿਕ ਟਰੱਸਟਾਂ ਅਤੇ ਮੈਡੀਕਲ ਅਤੇ ਸਿੱਖਿਅਕ ਸੰਸਥਾਨਾਂ ਦੀ ਆਮਦਨ ਨੂੰ ਟੈਕਸ ਤੋਂ ਛੋਟ ਮਿਲੀ ਹੋਈ ਹੈ। ਹਾਲਾਂਕਿ ਇਸ ਛੋਟ ਲਈ ਇਨ੍ਹਾਂ ਸੰਸਥਾਨਾਂ ਨੂੰ ਆਮਦਨ ਕਰ ਵਿਭਾਗ ਕੋਲ ਰਜਿਸਟਰਡ ਕਰਵਾਉਣਾ ਹੁੰਦਾ ਹੈ।

Add a Comment

Your email address will not be published. Required fields are marked *