NSE ਵਲੋਂ 18 ਮਈ ਨੂੰ ਕੀਤਾ ਜਾਵੇਗਾ ਵਿਸ਼ੇਸ਼ ਸੈਸ਼ਨ ਦਾ ਆਯੋਜਨ

ਨਵੀਂ ਦਿੱਲੀ- ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸ਼ੇਅਰ ਅਤੇ ਇਕਵਿਟੀ ਵਾਅਦਾ ਅਤੇ ਬਦਲ ਸੈਸ਼ਨ ’ਚ 28 ਮਈ ਨੂੰ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕਰੇਗਾ। ਇਸ ਪਹਿਲ ਦਾ ਮਕਸਦ ਕਿਸੇ ਤਰ੍ਹਾਂ ਦਾ ਵੱਡਾ ਅੜਿੱਕਾ ਜਾਂ ਅਸਫਲਤਾ ਦੀ ਸਥਿਤੀ ਨਾਲ ਨਜਿੱਠਣ ਨੂੰ ਲੈ ਕੇ ਤਿਆਰੀਆਂ ਦਾ ਮੁਲਾਂਕਣ ਕਰਨਾ ਹੈ। ਵਿਸ਼ੇਸ਼ ‘ਲਾਈਵ’ ਕਾਰੋਬਾਰੀ ਸੈਸ਼ਨ ਦੌਰਾਨ ਪ੍ਰਾਇਮਰੀ ਸਾਈਟ (ਪੀ. ਆਰ.) ਦੀ ਜਗ੍ਹਾ ‘ਡਿਜ਼ਾਸਟਰ ਰਿਕਵਰੀ’ (ਡੀ. ਆਰ.) ਸਾਈਟ ਦੀ ਵਰਤੋਂ ਕੀਤੀ ਜਾਵੇਗੀ।

ਕਿਸੇ ਐਮਰਜੈਂਸੀ ਹਾਲਾਤ ਦੌਰਾਨ ਪ੍ਰਾਇਮਰੀ ‘ਡਾਟਾ ਸੈਂਟਰ’ ਦੇ ਮੁਹੱਈਆ ਨਾ ਹੋਣ ਦੀ ਸਥਿਤੀ ’ਚ ਟੈਕਨਾਲੋਜੀ ਬੁਨਿਆਦੀ ਢਾਂਚੇ ਅਤੇ ਸੰਚਾਲਨ ਨੂੰ ਬਹਾਲ ਕਰਨ ਲਈ ‘ਡਿਜ਼ਾਸਟਰ ਰਿਕਵਰੀ ਸਾਈਟ’ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਬੰਧ ਵਿਚ ਐੱਨ. ਐੱਸ. ਈ. ਨੇ ਇਕ ਇੰਟਰਵਿਊ ’ਚ ਕਿਹਾ ਕਿ 2 ਸੈਸ਼ਨ ਹੋਣਗੇ। ਪਹਿਲਾ ਸੈਸ਼ਨ ਪ੍ਰਾਇਮਰੀ ਸਾਈਟ (ਪੀ. ਆਰ) ਤੋਂ ਸਵੇਰੇ 9.15 ਤੋਂ 10 ਵਜੇ ਤੱਕ ਤੇ ਦੂਜਾ ਡੀ. ਆਰ. ਸਾਈਟ ਤੋਂ 11.30 ਤੋਂ ਦੁਪਹਿਰ 12.30 ਵਜੇ ਤੱਕ ਹੋਵੇਗਾ। ਐੱਨ. ਐੱਸ. ਈ. ਨੇ ਕਿਹਾ,‘‘ਸ਼ੇਅਰ ਬਾਜ਼ਾਰ ਸ਼ਨੀਵਾਰ 18 ਮਈ 2024 ਨੂੰ ਇਕਵਿਟੀ ਤੇ ਇਕਵਿਟੀ ਵਾਅਦਾ ਤੇ ਬਦਲ ਸੈਸ਼ਨ ’ਚ ‘ਪ੍ਰਾਇਮਰੀ ਸਾਈਟ’ ਤੋਂ ‘ਡਿਜ਼ਾਸਟਰ ਰਿਕਵਰੀ ਸਾਈਟ’ ’ਤੇ ਕਾਰੋਬਾਰ ਦੌਰਾਨ ਜਾਣ ਨਾਲ ਇਕ ਵਿਸ਼ੇਸ਼ ‘ਲਾਈਵ’ ਕਾਰੋਬਾਰੀ ਸੈਸ਼ਨ ਆਯੋਜਿਤ ਕਰੇਗਾ।’’ ਇਸ ਤੋਂ ਪਹਿਲਾਂ, ਐੱਨ. ਐੱਸ. ਈ. ਅਤੇ ਬੀ. ਐੱਸ. ਈ. ਨੇ 2 ਮਾਰਚ ਨੂੰ ਇਸੇ ਤਰ੍ਹਾਂ ਦੇ ਕਾਰੋਬਾਰੀ ਸੈਸ਼ਨ ਆਯੋਜਿਤ ਕੀਤੇ ਸਨ।

Add a Comment

Your email address will not be published. Required fields are marked *