IPL ਫਾਈਨਲ ‘ਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਪਾਈ ਸੀ 5.45 ਕਰੋੜ ਦੀ ਘੜੀ

ਮੁੰਬਈ :  ਬੀਤੇ ਐਤਵਾਰ ਨੂੰ ਖੇਡੇ ਗਏ ਆਈ.ਪੀ.ਐਲ. ਫਾਈਨਲ ‘ਚ ਕੇ.ਕੇ.ਆਰ. ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਆਸਾਨੀ ਨਾਲ ਹਰਾ ਦਿੱਤਾ। ਹਰ ਕੋਈ ਜਾਣਦਾ ਹੈ ਕਿ ਕੇ.ਕੇ.ਆਰ. ਦੀ ਟੀਮ ਦੇ ਮਾਲਕ ਕਿੰਗ ਖਾਨ ਸ਼ਾਹਰੁਖ ਖਾਨ ਹਨ।

ਫਾਈਨਲ ਮੈਚ ‘ਚ ਸ਼ਾਹਰੁਖ ਖਾਨ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਸਟੇਡੀਅਮ ‘ਚ ਮੌਜੂਦ ਸੀ ਅਤੇ ਜਿਵੇਂ ਹੀ ਕਿੰਗ ਖਾਨ ਦੀ ਟੀਮ ਨੇ ਮੈਚ ਜਿੱਤਿਆ ਤਾਂ ਉਹ ਪੂਰੇ ਉਤਸ਼ਾਹ ਨਾਲ ਮੈਦਾਨ ‘ਤੇ ਆਏ ਅਤੇ ਹੱਥ ਜੋੜ ਕੇ ਲੋਕਾਂ ਦਾ ਧੰਨਵਾਦ ਕੀਤਾ। ਇਸ ਵਾਰ ਜਦੋਂ ਕਿੰਗ ਖਾਨ ਮੈਦਾਨ ਉੱਤੇ ਆਏ ਤਾਂ ਸਭ ਦਾ ਧਿਆਨ ਉਨ੍ਹਾਂ ਦੇ ਹੱਥ ‘ਚ ਪਾਈ ਘੜੀ ‘ਤੇ ਸੀ।

ਦੱਸ ਦਈਏ ਕਿ ਸ਼ਾਹਰੁਖ ਖਾਨ ਨੇ ਲਗਜ਼ਰੀ ਬ੍ਰਾਂਡ ਰਿਚਰਡ ਮਿਲ ਦੀ ਲਿਮਟਿਡ ਐਡੀਸ਼ਨ ਘੜੀ ਪਹਿਨੀ ਸੀ। ਰਿਚਰਡ ਮਿਲ ਬ੍ਰਾਂਡ ਦੀਆਂ ਘੜੀਆਂ ਅਕਸਰ ਵੱਡੀਆਂ ਹਸਤੀਆਂ ਦੇ ਹੱਥਾਂ ‘ਚ ਦੇਖੀਆਂ ਗਈਆਂ ਹਨ। ਸ਼ਾਹਰੁਖ ਖਾਨ ਦੀ ਘੜੀ ਦੀ ਕੀਮਤ 4-7 ਕਰੋੜ ਰੁਪਏ ਦੇ ਵਿਚਕਾਰ ਹੈ।ਇਸ ਘੜੀ ਨੂੰ ਕੋਈ ਆਮ ਵਿਅਕਤੀ ਨਹੀਂ ਖਰੀਦ ਸਕਦਾ।

ਦੱਸਣਯੋਗ ਹੈ ਕਿ ਕੁਝ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਇਸ ਮਾਡਲ ਦਾ ਨਾਂ RM 11-03 ਹੈ ਅਤੇ ਦੁਨੀਆਂ ਭਰ ‘ਚ ਇਸ ਦੇ 500 ਐਡੀਸ਼ਨ ਹਨ। ਇਹ ਮਾਡਲ ਟਾਈਟੇਨੀਅਮ, ਤਾਂਬੇ ਅਤੇ ਸੋਨੇ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ਅਤੇ ਪਤਾ ਲੱਗਾ ਹੈ ਕਿ ਇਸ ਦਾ ਭਾਰ ਬਹੁਤ ਹਲਕਾ ਹੈ। ਕਿੰਗ ਖਾਨ ਦੇ ਹੱਥ ਦੀ ਇਸ ਘੜੀ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਇਸ ਦੀ ਕਾਫੀ ਤਾਰੀਫ਼ ਕੀਤੀ ਅਤੇ ਇਸ ਦੀ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Add a Comment

Your email address will not be published. Required fields are marked *