ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਦੇ 48 ਲੱਖ ਦੇ ਬੈਗ ਨੇ ਲੁੱਟੀ ਲਾਈਮਲਾਈਟ

ਮੁੰਬਈ : ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਹੈ। ਇੰਨਾ ਹੀ ਨਹੀਂ ਉਸ ਨੂੰ ਬਿਜ਼ਨੈੱਸ ਵੂਮੈਨ ਦੇ ਨਾਲ-ਨਾਲ ਫੈਸ਼ਨਿਸਟਾ ਵੀ ਮੰਨਿਆ ਜਾਂਦਾ ਹੈ। ਰਾਧਿਕਾ ਮਰਚੈਂਟ ਜੋ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦੀ ਮੰਗੇਤਰ ਹੈ। ਇੰਨਾ ਹੀ ਨਹੀਂ ਉਹ ਇਨ੍ਹੀਂ ਦਿਨੀਂ ਆਪਣੇ ਲੁੱਕ ਕਾਰਨ ਸੁਰਖੀਆਂ ‘ਚ ਛਾਈ ਹੋਈ ਹੈ। ਹਾਲ ਹੀ ‘ਚ ਰਾਧਿਕਾ ਨੂੰ ਅਬੂ ਜਾਨੀ ਤੇ ਸੰਦੀਪ ਖੋਸਲਾ ਦੀ ਪਾਰਟੀ ‘ਚ ਦੇਖਿਆ ਗਿਆ।

ਦਰਅਸਲ, 2 ਮਾਰਚ ਵੀਰਵਾਰ ਨੂੰ ਡਿਜ਼ਾਈਨਰ ਜੋੜੀ ਅਬੂ ਜਾਨੀ ਅਤੇ ਸੰਦੀਪ ਖੋਸਲਾ ਨੇ ਆਪਣੀ ਨਵੀਂ ਫੈਸ਼ਨ ਫ਼ਿਲਮ ‘ਮੇਰਾ ਨੂਰ ਹੈ ਮਸ਼ਹੂਰ’ ਦਾ ਪ੍ਰੀਮੀਅਰ ਕੀਤਾ ਸੀ, ਜਿਸ ‘ਚ ਜਯਾ ਬੱਚਨ ਤੋਂ ਲੈ ਕੇ ਸ਼ਵੇਤਾ ਬੱਚਨ ਨੰਦਾ-ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਨਜ਼ਰ ਆਈਆਂ ਸਨ। ਜਿੱਥੇ ਰਾਧਿਕਾ ਮਰਚੈਂਟ ਨੇ ਵੀ ਸ਼ਿਰਕਤ ਕੀਤੀ। ਇੰਨਾ ਹੀ ਨਹੀਂ ਉਸ ਦਾ ਅਜਿਹਾ ਖੂਬਸੂਰਤ ਲੁੱਕ ਦੇਖ ਕੇ ਸਾਰੇ ਹੈਰਾਨ ਹੋ ਗਏ। ਜੇਕਰ ਰਾਧਿਕਾ ਮਰਚੈਂਟ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਹੋਈ ਸੀ, ਜਿਸ ‘ਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।

ਉਸ ਨੇ ਆਪਣੇ ਗਲੇ ‘ਚ ਹੀਰੇ ਦਾ ਚੋਕਰ ਵੀ ਪਾਇਆ ਹੋਇਆ ਸੀ ਅਤੇ ਨਾਲ ਹੀ ਮੈਚਿੰਗ ਮੁੰਦਰੀਆਂ ਵੀ ਪਹਿਨੀਆਂ ਸਨ। ਰਾਧਿਕਾ ਮਰਚੈਂਟ ਦੇ ਇਸ ਖੂਬਸੂਰਤ ਅੰਦਾਜ਼ ਨੂੰ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੁੰਦਾ ਨਜ਼ਰ ਆਇਆ ਪਰ ਇਸ ਪਾਰਟੀ ‘ਚ ਜ਼ਿਆਦਾਤਰ ਪ੍ਰਸ਼ੰਸਕਾਂ ਦਾ ਧਿਆਨ ਉਸ ਦੇ ਖ਼ੂਬਸੂਰਤ ਬੈਗ ਨੇ ਆਪਣੇ ਵੱਲ ਖਿੱਚਿਆ ਸੀ। ਦੱਸ ਦੇਈਏ ਕਿ ਰਾਧਿਕਾ ਮਰਚੈਂਟ ਨੇ ਆਪਣੇ ਆਊਟਫਿੱਟ ਨਾਲ ਮੈਚਿੰਗ ਪਿੰਕ ਕਲਰ ਦਾ ਬੈਗ ਕੈਰੀ ਕੀਤਾ ਹੋਇਆ ਸੀ, ਜੋ ਕਿ ‘ਬਬਲਗਮ ਬੈਗ’ ਸੀ।

ਇਹ ਹਰਮੇਸ ਬ੍ਰਾਂਡ ਦਾ ਕੈਲੀ ਮਿੰਨੀ ਬੈਗ ਸੀ, ਜੋ ਕਿ ਕਾਫ਼ੀ ਸਟਾਈਲਿਸ਼ ਵੀ ਲੱਗ ਰਿਹਾ ਸੀ। ਜੇਕਰ ਹਰਮੇਸ ਦੀ ਵੈੱਬਸਾਈਟ ‘ਤੇ ਦੇਖਿਆ ਜਾਵੇ ਤਾਂ ਰਾਧਿਕਾ ਦੇ ਗੁਲਾਬੀ ਰੰਗ ਦੇ ਬੈਗ ਦੀ ਕੀਮਤ 58,600 ਡਾਲਰ ਦੱਸੀ ਜਾ ਰਹੀ ਹੈ।ਜੇਕਰ ਇਸ ਨੂੰ ਭਾਰਤੀ ਰੁਪਏ ‘ਚ ਬਦਲੀਏ ਤਾਂ ਇਸ ਦੀ ਕੀਮਤ 48 ਲੱਖ ਹੈ।

Add a Comment

Your email address will not be published. Required fields are marked *