ਸ਼ੇਅਰ ਬਾਜ਼ਾਰ ’ਤੇ ਦਿਖਾਈ ਦੇਣ ਲੱਗਾ ਲੋਕ ਸਭਾ ਚੋਣਾਂ ਦਾ ਅਸਰ

ਨਵੀਂ ਦਿੱਲੀ – ਵਿਦੇਸ਼ੀ ਪੋਰਟਫਓਲੀਓ ਨਿਵੇਸ਼ਕ (ਐੱਫ. ਪੀ. ਆਈ.) ਭਾਰਤੀ ਬਾਜ਼ਾਰ ’ਚ ਸੇਲਰ ਬਣੇ ਹੋਏ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਨਿਸ਼ਚਤਤਾ ਅਤੇ ਚੀਨ ਦੇ ਬਾਜ਼ਾਰਾਂ ਦੇ ਬਿਹਤਰ ਪ੍ਰਦਰਸ਼ਨ ਕਾਰਨ ਐੱਫ. ਪੀ. ਆਈ. ਨੇ ਮਈ ਮਹੀਨੇ ’ਚ ਹੁਣ ਤੱਕ ਭਾਰਤੀ ਸ਼ੇਅਰਾਂ ਤੋਂ 22,000 ਕਰੋੜ ਰੁਪਏ ਕਢਵਾਏ ਹਨ।

ਇਸ ਤੋਂ ਪਹਿਲਾਂ ਮਾਰੀਸ਼ਸ ਦੇ ਨਾਲ ਭਾਰਤ ਦੀ ਟੈਕਸ ਸਮਝੌਤੇ ’ਚ ਬਦਲਾਅ ਅਤੇ ਅਮਰੀਕਾ ’ਚ ਬਾਂਡ ਯੀਲਡ ’ਚ ਲਗਾਤਾਰ ਵਾਧੇ ਨੂੰ ਲੈ ਕੇ ਚਿੰਤਾ ਦਰਮਿਆਨ ਐੱਫ. ਪੀ. ਆਈ. ਨੇ ਅਪ੍ਰੈਲ ’ਚ ਸ਼ੇਅਰਾਂ ਤੋਂ 8700 ਕਰੋੜ ਰੁਪਏ ਤੋਂ ਵਧ ਦੀ ਨਿਕਾਸੀ ਕੀਤੀ ਸੀ, ਉੱਥੇ ਮਾਰਚ ’ਚ ਸ਼ੇਅਰਾਂ ਤੋਂ 35,098 ਕਰੋੜ ਅਤੇ ਫਰਵਰੀ ’ਚ 1539 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ।

ਅੱਗੇ ਚੱਲ ਕੇ ਜਿਵੇਂ-ਜਿਵੇਂ ਚੋਣ ਦੇ ਮੋਰਚੇ ’ਤੇ ਚੀਜ਼ਾਂ ਸਪੱਸ਼ਟ ਹੋਣਗੀਆਂ ਐੱਫ. ਪੀ. ਆਈ. (ਫਾਰੇਨ ਪੋਰਟਫੋਲੀਓ ਇਨਵੈਸਟਰਜ਼) ਦੀ ਭਾਰਤੀ ਬਾਜ਼ਾਰ ’ਚ ਖਰੀਦ ਵਧੇਗੀ। ਐਕਸਪਰਟਸ ਦਾ ਮੰਨਣਾ ਹੈ ਕਿ ਖਰੀਦ ਦਾ ਸਿਲਸਿਲਾ ਚੋਣ ਨਤੀਜਿਆਂ ਤੋਂ ਪਹਿਲਾਂ ਵੀ ਸ਼ੁਰੂ ਹੋ ਸਕਦਾ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ ਇਸ ਮਹੀਨੇ 24 ਮਈ ਤੱਕ ਸ਼ੇਅਰਾਂ ਤੋਂ ਸ਼ੁੱਧ ਤੌਰ ’ਤੇ 22,047 ਕਰੋੜ ਰੁਪਏ ਕੱਢਵਾਏ ਹਨ।

Add a Comment

Your email address will not be published. Required fields are marked *