ਖਿਡੌਣਾ ਉਦਯੋਗ ਦੀ GST ਨਾਲ ਜੁੜੀਆਂ ਖਾਮੀਆਂ ਨੂੰ ਦੂਰ ਕਰਨ

ਨਵੀਂ ਦਿੱਲੀ  – ਖਿਡੌਣਾ ਨਿਰਮਾਤਾਵਾਂ ਨੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਨਾਲ ਜੁੜੀਆਂ ਖਾਮੀਆਂ ਨੂੰ ਦੂਰ ਕਰਨ ਅਤੇ ਖੇਤਰ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਲਿਆਉਣ ਦੀ ਮੰਗ ਕੀਤੀ ਹੈ। ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (ਡੀ. ਪੀ. ਆਈ. ਆਈ. ਟੀ.) ਦੀ ਸ਼ਨੀਵਾਰ ਨੂੰ ਸੱਦੀ ਗਈ ਬੈਠਕ ’ਚ ਖਿਡੌਣਾ ਉਦਯੋਗ ਦੇ ਪ੍ਰਤੀਨਿਧੀਆਂ ਨੇ ਇਨ੍ਹਾਂ ਮੁੱਦਿਆਂ ਨੂੰ ਉਠਾਇਆ।

ਇਸ ਬੈਠਕ ’ਚ ਗਲੋਬਲ ਅਤੇ ਘਰੇਲੂ ਖਿਡੌਣਾ ਕੰਪਨੀਆਂ ਦੇ ਪ੍ਰਤੀਨਿਧੀਆਂ, ਪ੍ਰਚੂਨ ਕਾਰੋਬਾਰੀਆਂ, ਸੰਘਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ ਦੀ ਪ੍ਰਧਾਨਗੀ ਡੀ. ਪੀ. ਆਈ. ਆਈ. ਟੀ. ਦੇ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕੀਤੀ। ਭਾਰਤੀ ਖਿਡੌਣਾ ਸੰਘ (ਟੀ. ਏ. ਆਈ.) ਦੇ ਸੀਨੀਅਰ ਉੱਪ-ਪ੍ਰਧਾਨ ਅਤੇ ਲਿਟਲ ਜੀਨੀਅਸ ਟੁਆਇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਰੇਸ਼ ਗੌਤਮ ਨੇ ਕਿਹਾ ਕਿ ਪੀ. ਐੱਲ. ਆਈ. ਅਤੇ ਜੀ. ਐੱਸ. ਟੀ. ਤੋਂ ਇਲਾਵਾ ਉਦਯੋਗ ਨੇ ਕਰਜ਼ੇ ਨਾਲ ਜੁੜੀ ਪੂੰਜੀ ਸਬਸਿਡੀ ਯੋਜਨਾ (ਸੀ. ਐੱਲ. ਸੀ.ਐੱਸ. ਐੱਸ.) ਨੂੰ ਮੁੜ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ।

ਬੈਠਕ ’ਚ ਸ਼ਾਮਲ ਰਹੇ ਗੌਤਮ ਨੇ ਕਿਹਾ ਕਿ ਪੀ. ਐੱਲ. ਆਈ. ਯੋਜਨਾ ਅੱਜ ਦੇ ਸਮੇਂ ਦੀ ਲੋੜ ਹੈ ਅਤੇ ਇਸ ਨਾਲ ਉਦਯੋਗ ਨੂੰ ਕਾਰੋਬਾਰ ਦੇ ਵੱਡੇ ਮੌਕਿਆਂ ਦਾ ਦੋਹਨ ਕਰਨ ’ਚ ਮਦਦ ਮਿਲੇਗੀ। ਗੌਤਮ ਪਿਛਲੇ 32 ਸਾਲਾਂ ਤੋਂ ਲੱਕੜੀ ਦੇ ਖਿਡੌਣੇ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਿਰਤ ਆਧਾਰਿਤ ਖੇਤਰ ਹੈ ਅਤੇ ਸਰਕਾਰ ਦੇ ਸਮਰਥਨ ਉਪਾਅ ਨਾਲ ਰੋਜ਼ਗਾਰ ਪੈਦਾ ਕਰਨ ਅਤੇ ਐਕਸਪੋਰਟ ਵਧਾਉਣ ’ਚ ਵੀ ਮਦਦ ਮਿਲੇਗੀ।

Add a Comment

Your email address will not be published. Required fields are marked *