ਫਲਿੱਪਕਾਰਟ ’ਚ ਹਿੱਸੇਦਾਰੀ ਲੈਣ ਦੀ ਤਿਆਰੀ ’ਚ ਗੂਗਲ
ਨਵੀਂ ਦਿੱਲੀ – ਦਿੱਗਜ ਟੈਕਨਾਲੋਜੀ ਕੰਪਨੀ ਗੂਗਲ ਨੇ ਈ-ਕਾਮਰਸ ਵਿਕ੍ਰੇਤਾ ਫਲਿੱਪਕਾਰਟ ’ਚ ਵਿੱਤ ਪੋਸ਼ਣ ਦੇ ਨਵੇਂ ਦੌਰ ’ਚ ਛੋਟੀ ਹਿੱਸੇਦਾਰੀ ਖਰੀਦਣ ਲਈ ਨਿਵੇਸ਼ ਦਾ ਪ੍ਰਸਤਾਵ ਰੱਿਖਆ ਹੈ। ਵਾਲਮਾਰਟ ਸਮੂਹ ਦੀ ਕੰਪਨੀ ਫਲਿੱਪਕਾਰਟ ਨੇ ਇਹ ਜਾਣਕਾਰੀ ਦਿੱਤੀ। ਫਲਿੱਪਕਾਰਟ ਨੇ ਕਿਹਾ,‘‘ਵਾਲਮਾਰਟ ਦੀ ਅਗਵਾਈ ’ਚ ਹੋਣ ਵਾਲੇ ਨਵੇਂ ਵਿੱਤ ਪੋਸ਼ਣ ਦੌਰ ਤਹਿਤ ਫਲਿੱਪਕਾਰਟ ਨੇ ਗੂਗਲ ਨੂੰ ਘੱਟ ਗਿਣਤੀ ਨਿਵੇਸ਼ਕ ਵਜੋਂ ਆਪਣੇ ਨਾਲ ਜੋੜਨ ਦਾ ਐਲਾਨ ਕੀਤਾ। ਇਹ ਕਦਮ ਦੋਵੇਂ ਧਿਰਾਂ ਵੱਲੋਂ ਰੈਗੂਲੇਟਰੀ ਅਤੇ ਹੋਰ ਵਿਧੀਗਤ ਪ੍ਰਵਾਨਗੀਆਂ ਅਧੀਨ ਹੋਵੇਗਾ।’’
ਹਾਲਾਂਕਿ ਫਲਿੱਪਕਾਰਟ ਨੇ ਗੂਗਲ ਵੱਲੋਂ ਨਿਵੇਸ਼ ਕੀਤੀ ਜਾਣ ਵਾਲੀ ਪ੍ਰਸਤਾਵਿਤ ਰਾਸ਼ੀ ਦਾ ਕੋਈ ਵੇਰਵਾ ਨਹੀਂ ਦਿੱਤਾ। ਇਸ ਦੇ ਨਾਲ ਹੀ ਉਸ ਨੇ ਜੁਟਾਏ ਜਾ ਰਹੇ ਆਪਣੇ ਫੰਡ ਦਾ ਆਕਾਰ ਵੀ ਨਹੀਂ ਦੱਸਿਆ। ਫਲਿੱਪਕਾਰਟ ਨੇ ਕਿਹਾ, ‘‘ਗੂਗਲ ਦੇ ਪ੍ਰਸਤਾਵਿਤ ਨਿਵੇਸ਼ ਅਤੇ ਉਸ ਦੇ ਕਲਾਊਡ ਸਹਿਯੋਗ ਨਾਲ ਫਲਿੱਪਕਾਰਟ ਨੂੰ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਅਤੇ ਦੇਸ਼ ਭਰ ’ਚ ਗਾਹਕਾਂ ਨੂੰ ਸੇਵਾ ਦੇਣ ਲਈ ਡਿਜੀਟਲ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਨੂੰ ਅੱਗੇ ਵਧਾਉਣ ’ਚ ਮਦਦ ਮਿਲੇਗੀ।’’