ਵਿਵਾਦਾਂ ’ਚ ਪਾਕਿ ਕ੍ਰਿਕਟ ਟੀਮ, ਮਜ਼ਾਕ ਉਡਾਉਂਦਿਆਂ ਇੰਗਲੈਂਡ ਦੇ ਨੋਟਾਂ ਨਾਲ ਕੀਤਾ ਪਸੀਨਾ ਸਾਫ਼
ਅੰਮ੍ਰਿਤਸਰ – ਆਈ. ਸੀ. ਸੀ. ਟੀ-20 ਵਰਲਡ ਕੱਪ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਣੇ ਬਾਬਰ ਆਜ਼ਮ ਇਕ ਵਾਰ ਮੁੜ ਵਿਵਾਦਾਂ ’ਚ ਆ ਚੁੱਕੇ ਹਨ। ਜਾਣਕਾਰੀ ਅਨੁਸਾਰ ਜਾਪਦਾ ਹੈ ਕਿ ਇਹ ਵਿਵਾਦ ਇੰਗਲੈਂਡ ਦੇ ਦੌਰੇ ’ਤੇ ਗਈ ਟੀਮ ਦੀ ਵਾਇਰਲ ਵੀਡੀਓ ਕਾਰਨ ਹੋ ਰਿਹਾ ਹੈ।
ਪਾਕਿਸਤਾਨੀ ਟੀਮ ਨੇ ਮੇਜ਼ਬਾਨ 22 ਤੋਂ 30 ਦੇ ਦਰਮਿਆਨ 4 ਮੈਚਾਂ ਦੀ ਟੀ-20 ਸੀਰੀਜ਼ ’ਚ ਇੰਗਲੈਂਡ ਨਾਲ ਖੇਡਣਾ ਹੈ ਤੇ 22 ਤਾਰੀਖ਼ ਦਿਨ ਬੁੱਧਵਾਰ ਨੂੰ ਖੇੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਕੁਝ ਖਿਡਾਰੀਆਂ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਕਪਤਾਨ ਬਾਬਰ ਆਜ਼ਮ ਆਪਣੇ ਸਾਥੀ ਆਜ਼ਮ ਖ਼ਾਨ ਨਾਲ ਟੀਮ ਬੱਸ ’ਚ ਇੰਗਲੈਂਡ ਦੀ ਗਰਮੀ ਦਾ ਮਜ਼ਾਕ ਉਡਾਉਂਦੇ ਉਥੋਂ ਦੇ ਨੋਟਾਂ ਨਾਲ ਪਸੀਨਾ ਸਾਫ਼ ਕਰਦੇ ਨਜ਼ਰ ਆਏ ਹਨ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ’ਚ ਪਾਕਿਸਤਾਨੀ ਟੀਮ ਦੇ ਵਿਕਟ ਕੀਪਰ ਬੱਲੇਬਾਜ਼ ਆਜ਼ਮ ਦੀ ਆਵਾਜ਼ ਸੁਣੀ ਜਾ ਸਕਦੀ ਹੈ, ਜਿਸ ਕੋਲੋਂ ਉਹ ਪੁੱਛ ਰਹੇ ਹਨ ਕੀ ਹੋਇਆ ਤੇ ਆਜ਼ਮ ਨੇ ਨੋਟਾਂ ਨਾਲ ਪਸੀਨਾ ਸਾਫ਼ ਕਰਦਿਆਂ ਕਿਹਾ ਕਿ ਬੜੀ ਗਰਮੀ ਹੈ ਤੇ ਫਿਰ ਨੋਟਾਂ ਨਾਲ ਪਸੀਨਾ ਸਾਫ਼ ਕੀਤਾ।