ਲਖਨਊ ਦੇ ਇਕਾਨਾ ਸਟੇਡੀਅਮ ‘ਚ ਹਾਦਸਾ, ਮਦਦ ਮੰਗਦਾ ਰਿਹਾ ਵਿਅਕਤੀ

ਲਖਨਊ ਦੇ ਅਟਲ ਬਿਹਾਰੀ ਵਾਜਪਈ (BRSABV ਇਕਾਨਾ ਸਟੇਡੀਅਮ) ਸਟੇਡੀਅਮ ‘ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦਰਅਸਲ, ਸ਼ਹਿਰ ਵਿੱਚ ਤੇਜ਼ ਹਨੇਰੀ ਦੇ ਚੱਲਦਿਆਂ ਸਟੇਡੀਅਮ ਦਾ ਇੱਕ ਹੋਰਡਿੰਗ ਇੱਕ ਕਾਰ ਉੱਤੇ ਡਿੱਗ ਗਿਆ। ਕਾਰ ਵਿੱਚ ਇੱਕ ਆਦਮੀ ਨਾਲ ਬੈਠੀਆਂ ਦੋ ਔਰਤਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਲੋਹੀਆ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਹਾਦਸੇ ਵੇਲੇ ਉਹ ਕਾਰ ਵਿੱਚ ਬੈਠੇ ਸਨ। ਇੱਕ ਵਿਅਕਤੀ ਵੀ ਜ਼ਖਮੀ ਹੋ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। 44 ਸੈਕਿੰਡ ਦੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੋਰਡ ਦੇ ਮਲਬੇ ਹੇਠਾਂ ਦੱਬਿਆ ਵਿਅਕਤੀ ਮਦਦ ਮੰਗ ਰਿਹਾ ਸੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਤੂਫਾਨ ਕਾਰਨ ਇਹ ਵੱਡਾ ਬੋਰਡ ਡਿੱਗ ਗਿਆ।

ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਨੂੰ ਰੈਸਕਿਊ ਕੀਤਾ। ਪੁਲਸ ਤਿੰਨਾਂ ਨੂੰ ਹਸਪਤਾਲ ਲੈ ਗਈ ਪਰ ਔਰਤਾਂ ਨੂੰ ਬਚਾਇਆ ਨਹੀਂ ਜਾ ਸਕਿਆ। ਬਾਅਦ ਵਿੱਚ ਸਥਾਨਕ ਪ੍ਰਸ਼ਾਸਨ ਨੇ ਜੇਸੀਬੀ ਦੀ ਮਦਦ ਨਾਲ ਜਗ੍ਹਾ ਖਾਲੀ ਕਰਵਾਈ। ਜ਼ਿਕਰਯੋਗ ਕਿ ਲਖਨਊ ਦੇ ਇਸ ਸਟੇਡੀਅਮ ਨੂੰ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਇਕਨਾ ਕ੍ਰਿਕਟ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਟੇਡੀਅਮ ਵਿੱਚ 2018 ਵਿੱਚ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਗਿਆ ਸੀ।

Add a Comment

Your email address will not be published. Required fields are marked *