ਏਸ਼ੀਆਈ ਖੇਡਾਂ ‘ਚ ਪੁਰਸ਼ਾਂ ਦਾ ਕ੍ਰਿਕਟ ਸੋਨ ਤਮਗਾ ਸਾਂਝਾ ਹੋਣਾ ਚਾਹੀਦਾ ਸੀ : ਫਰੀਦ ਮਲਿਕ

ਨਵੀਂ ਦਿੱਲੀ- ਅਫਗਾਨਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਫਰੀਦ ਮਲਿਕ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਹਾਂਗਜ਼ੂ ‘ਚ ਹੋਈਆਂ ਏਸ਼ੀਆਈ ਖੇਡਾਂ ‘ਚ ਭਾਰਤ ਦੇ ਖ਼ਿਲਾਫ਼ ਪੁਰਸ਼ਾਂ ਦੇ ਫਾਈਨਲ ਮੈਚ ਦੇ ਮੀਂਹ ਕਾਰਨ ਧੋਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ। ਮਲਿਕ ਅਫਗਾਨਿਸਤਾਨ ਟੀਮ ਦੇ ਨਾਲ ਰਿਜ਼ਰਵ ਖਿਡਾਰੀ ਦੇ ਤੌਰ ‘ਤੇ ਵਨਡੇ ਵਿਸ਼ਵ ਕੱਪ ਲਈ ਭਾਰਤ ਆਏ ਹਨ। ਏਸ਼ੀਆਈ ਖੇਡਾਂ ‘ਚ ਕ੍ਰਿਕਟ ਦੇ ਫਾਈਨਲ ‘ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਨੇ 18.2 ਓਵਰਾਂ ‘ਚ ਪੰਜ ਵਿਕਟਾਂ ‘ਤੇ 112 ਦੌੜਾਂ ਬਣਾਈਆਂ। ਇਸ ਤੋਂ ਬਾਅਦ ਲਗਾਤਾਰ ਮੀਂਹ ਕਾਰਨ ‘ਝੇਜਿਆਂਗ ਯੂਨੀਵਰਸਿਟੀ ਆਫ ਟੈਕਨਾਲੋਜੀ’ ਕ੍ਰਿਕਟ ਮੈਦਾਨ ‘ਤੇ ਖੇਡ ਨਹੀਂ ਹੋ ਸਕੀ। ਬਿਹਤਰ ਰੈਂਕਿੰਗ ਕਾਰਨ ਭਾਰਤੀ ਟੀਮ ਨੇ ਸੋਨ ਤਮਗਾ ਜਿੱਤਿਆ।

ਅਫਗਾਨਿਸਤਾਨ ਲਈ 15 ਵਨਡੇ ਅਤੇ 28 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਮਲਿਕ ਨੇ ਏਸ਼ੀਆਈ ਖੇਡਾਂ ‘ਚ ਪਾਕਿਸਤਾਨ ਖ਼ਿਲਾਫ਼ ਘੱਟ ਸਕੋਰ ਵਾਲੇ ਮੈਚ ‘ਚ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਮਲਿਕ ਨੇ ਇੱਥੇ ਪੀਟੀਆਈ ਨੂੰ ਦੱਸਿਆ, “(ਹੱਸਦੇ ਹੋਏ) ਸੋਨ ਤਮਗਾ ਅੱਧਾ-ਅੱਧਾ ਕੱਟ ਦੇਣਾ ਚਾਹੀਦਾ ਸੀ। ਮੈਚ ਰੱਦ ਹੋ ਗਿਆ ਸੀ ਇਸ ਲਈ ਸੋਨ ਤਮਗਾ ਦੋਵਾਂ ਟੀਮਾਂ ਵਿਚਕਾਰ ਸਾਂਝਾ ਹੋਣਾ ਚਾਹੀਦਾ ਸੀ। ਰੈਂਕਿੰਗ ਦੇ ਆਧਾਰ ‘ਤੇ ਖਿਤਾਬ ਦੇਣਾ ਇੱਕ ਆਦਰਸ਼ ਸਥਿਤੀ ਨਹੀਂ ਹੈ। ਜੇਕਰ ਮੈਚ ਪੂਰਾ ਹੁੰਦਾ ਤਾਂ ਮਜ਼ਾ ਆਉਂਦਾ।” ਮਲਿਕ 2019 ਵਿਸ਼ਵ ਕੱਪ ਟੀਮ ਦੇ ਕਪਤਾਨ ਗੁਲਬਦੀਨ ਨਾਇਬ ਅਤੇ ਸ਼ਰਫੂਦੀਨ ਅਸ਼ਰਫ ਚੀਨ ਤੋਂ ਇਕੱਠੇ ਇੱਥੇ ਪਹੁੰਚੇ ਅਤੇ ਵਿਸ਼ਵ ਕੱਪ ‘ਚ ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਮੰਗਲਵਾਰ ਨੂੰ ਨੈੱਟ ਸੈਸ਼ਨ ‘ਚ ਹਿੱਸਾ ਲਿਆ। ਚੀਨ ‘ਚ ਕ੍ਰਿਕਟ ਖੇਡਣ ਬਾਰੇ ਪੁੱਛੇ ਜਾਣ ‘ਤੇ ਮਲਿਕ ਨੇ ਕਿਹਾ, ”ਉੱਥੇ ਖੇਡਣਾ ਮਜ਼ੇਦਾਰ ਸੀ। ਸਥਾਨਕ ਲੋਕਾਂ ਨੂੰ ਕ੍ਰਿਕਟ ਦੀ ਬਹੁਤੀ ਸਮਝ ਨਹੀਂ ਹੈ, ਇਸ ਲਈ ਉਹ ਆਊਟ, ਚੌਕੇ, ਛੱਕੇ ਅਤੇ ਡਾਟ ਬਾਲਾਂ ‘ਤੇ ਤਾੜੀਆਂ ਵਜਾਉਂਦੇ ਸਨ।

Add a Comment

Your email address will not be published. Required fields are marked *