ਸਿਰਫ ਇੱਕ ਹਫਤੇ ਦੀ ਟ੍ਰੈਨਿੰਗ ਤੇ ਤਨਖਾਹ $50 ਪ੍ਰਤੀ ਘੰਟੇ ਦੇ ਹਿਸਾਬ ਨਾਲ

ਮੈਲਬੋਰਨ – ਸਿਡਨੀ ਦੇ ਜੈਸਨ ਕੈਨੀ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਸਨੇ ਸਿਰਫ ਉਸਨੇ ਇੱਕ ਹਫਤੇ ਦੀ ਕੰਮ ਦੀ ਟ੍ਰੈਨਿੰਗ ਲਈ ਤੇ ਹੁਣ $50 ਪ੍ਰਤੀ ਘੰਟੇ ਦੇ ਹਿਸਾਬ ਨਾਲ ਤਨਖਾਹ ਹਾਸਿਲ ਕਰ ਰਿਹਾ ਹੈ। ਜੈਸਨ ਦੀ ਬਣਾਈ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਨੌਕਰੀ ਦਾ ਟਾਈਟਲ ਵੀਡੀਓ ਵਿੱਚ ਉਸਨੇ ‘ਹਾਈ ਰਾਈਜ਼ ਵਰਕਰ’ ਦੱਸਿਆ ਹੈ। ਉਸਨੇ ਦੱਸਿਆ ਕਿ ਇਸ ਕੰਮ ਨੂੰ ਕਰਨ ਲਈ ਹਿੰਮਤ ਵਾਲੇ ਕਰਮਚਾਰੀ ਚਾਹੀਦੇ ਹੁੰਦੇ ਹਨ, ਜੋ ਉੱਚੀਆਂ ਇਮਾਰਤਾਂ ਦੇ ਸ਼ੀਸ਼ਿਆਂ ਦੀ ਸਫਾਈ ਦਾ ਕੰਮ ਕਰਦੇ ਹਨ। ਜੈਸਨ ਅਨੁਸਾਰ ਤਨਖਾਹ ਤਾਂ ਕਈ ਵਾਰ $50 ਤੋਂ ਵੀ ਜਿਆਦਾ ਮਿਲ ਜਾਂਦੀ ਹੈ। ਨਿਊਜੀਲੈਂਡ ਵਿੱਚ ਵੀ ਅਜਿਹੇ ਕਈ ਰੋਲ ਮਿਲ ਸਕਦੇ ਹਨ, ਪਰ ਨਿਊਜੀਲੈਂਡ ਵਿੱਚ ਤਨਖਾਹ $32 ਪ੍ਰਤੀ ਘੰਟੇ ਦੇ ਹਿਸਾਬ ਨਾਲ ਹੀ ਮਿਲਦੀ ਹੈ।

Add a Comment

Your email address will not be published. Required fields are marked *