ਐਸ.ਬੀ.ਐਸ. ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ‘ਤੀਆਂ ਤੀਜ ਦੀਆਂ’

ਔਕਲੈਂਡ- ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਬਿਨ੍ਹਾਂ ਸਾਉਣ ਦੇ ਮਹੀਨੇ ਨੂੰ ਅਧੂਰਾ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ ਤੋਂ ਹੀ ਤੀਆਂ ਦੇ ਤਿਉਹਾਰ ਬਹੁਤ ਪ੍ਰਚਿੱਲਤ ਹਨ ਜਿਸਨੂੰ ਅੱਜ ਵਿਦੇਸ਼ਾਂ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਤੀਜ ਦੇ ਮੌਕੇ ਪੰਜਾਬੀਆਂ ਦਾ ਪਹਿਰਾਵਾਂ, ਭਾਸ਼ਾ ਅਤੇ ਉਹਨਾਂ ਦਾ ਰਹਿਣ ਸਹਿਣ ਸਾਫ ਝਲਕ ਮਾਰਦਾ ਹੈ। ਨਿੱਕੀਆਂ ਬੱਚਿਆਂ ਤੋਂ ਲੈ ਵੱਡੀਆਂ ਔਰਤਾਂ ਤੀਜ ਦੇ ਤਿਉਹਾਰ ਵਿੱਚ ਹਿੱਸਾ ਲੈਂਦੀਆਂ ਹਨ।ਐਸ.ਬੀ.ਐਸ. ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਬੀਤੀ ਰਾਤ ਮਿੰਨੀ ਮਿੰਨੀ ਲਾਈਟ ਦੇ ਵਿੱਚ ਫੁੱਲ ਲੇਡੀਜ਼ ਨਾਈਟ ਮਤਲਬ ‘ਤੀਆਂ ਤੀਜ ਤੀਆਂ’ ਦਾ ਰੌਣਕ ਮੇਲਾ ਪ੍ਰੋਗਰਾਮ ਕਰਵਾਇਆ ਗਿਆ। ਐਂਕਰ ਹਰਜੀਤ ਕੌਰ, ਰਾਜਵਿੰਦਰ ਕੌਰ ਅਤੇ ਜਸਪ੍ਰੀਤ ਕੌਰ ਨੇ ਰਲ ਕੇ ਜਿੱਥੇੇ ਵਧੀਆ ਤੇ ਨਿਰੰਤਰ ਵਹਾਅ ਦੇ ਵਿੱਚ ਸਟੇਜ ਸੰਚਾਲਨ ਕੀਤਾ ਉਥੇ ਸ਼ੁੱਧ ਪੰਜਾਬੀ, ਹਾਸਰਸ ਟੋਟਕੇ, ਬੋਲੀਆਂ ਦੇ ਨਾਲ-ਨਾਲ ਅੰਗਰੇਜ਼ੀ ਸਰੋਤਿਆਂ ਅਤੇ ਆਏ ਮਹਿਮਾਨਾਂ ਦੇ ਲਈ ਦੁਭਾਸ਼ੀਏ ਦਾ ਰੋਲ ਵੀ ਅਦਾ ਕਰ ਦਿੱਤਾ। ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਮਾਤਾਵਾਂ ਤੱਕ ਨੇੇ ਇਸ ਮੇਲੇ ਦਾ ਪੂਰਾ ਆਨੰਦ ਮਾਣਿਆ। ਸਟੇਜ ਵੰਨਗੀਆਂ ਦੀ ਸ਼ੁੁਰੂਆਤ ‘ ਤਵੀਤੀ’ ਗਰੁੱਪ ਦੀਆਂ ਬੱਚੀਆਂ ਨੇ ਕੀਤੀ। ਇਸ ਤੋਂ ਬਆਦ ਲਗਾਤਾਰ ਤੋਰ ਪੰਜਾਬ ਦੀ, ਤ੍ਰਿੰਝਣਾ, ਰੂਹ ਪੰਜਾਬ ਦੀ, ਪੰਜਾਬੀ ਹੈਰੀਟੇਜ ਡਾਂਸ ਅਕੈਡਮੀ, ਸਾਂਝ ਗਰੁੱਪ, ਡੇਲੀ ਖਬਰ ਭੰਗੜਾ ਗਰੁੱਪ, ਕੋਹੇਨੂਰ ਭੰਗੜਾ ਗਰੁੱਪ, ਅਤੇ ਵੋਮੈਨ ਕੇਅਰ ਟ੍ਰਸਟ ਦੀਆਂ ਕੁੜੀਆਂ ਨੇ ਖੂਬ ਧਮਾਲ ਪਾਈ। ਪੁਰਾਣੇ ਗੀਤਾਂ ਦੀ ਸਟੇਜ ਉਤੇ ਭਾਵੇਂ ਘਾਟ ਰਹੀ, ਪਰ ਨਵੇਂ ਗਾਇਕਾਂ ਦੇ ਗੀਤਾਂ ਉਤੇ ਪੂਰੀ ਧਮਾਲ ਪਾਈ ਗਈ। ਰੌਣਕ ਮੇਲੇ ਤੋਂ ਇਲਾਵਾ ਮਹਿਲਾਵਾਂ ਦੇ ਕਮਿਊਨਿਟੀ ਦੇ ਵਿੱਚ ਦਿੱਤੇ ਯੋਗਦਾਨ ਦੇ ਲਈ ਦੋ ਸੋਨੇ ਦੇ ਤਮਗੇ ਵੀ ਦਿੱਤੇ ਗਏ। ਪਹਿਲਾ ਤਮਗਾ ਸਿੱਖ ਵੋਮੈਨ ਐਸੋਸੀਏਸ਼ਨ ਦੀ ਪ੍ਰ੍ਰਮੁੱਖ ਕਾਰਜ ਕਰਤਾ ਤੇ ਸਮਾਜ ਸੇਵਿਕਾ ਬੀਬੀ ਜੀਤ ਕੌਰ ਹੋਰਾਂ ਨੂੰ ਆਈਆਂ ਮੁੱਖ ਮਹਿਮਾਨਾਂ ਚੋਂ ਸਾਂਸਦ ਮਲੀਸ਼ਾ ਲੀਅ ਨੇ ਭੇਟ ਕੀਤਾ। ਦੂਜਾ ਤਮਗਾ ਲੀਗਲ ਐਸੋਸੀਏਸ਼ਨ ਦੀ ਨਿਰਦੇਸਿ਼ਕਾ ਤੇ ਵਕੀਲ ਬੀਬਾ ਆਸਿ਼ਮਾ ਸਿੰਘ ਨੂੰ ਰੀਮਾ ਨਾਖਲੇ ( ਨੈਸ਼ਨਲ ਪਾਰਟੀ ਉਮੀਦਵਾਰ) ਵੱਲੋੋਂ ਪਹਿਨਾਇਆ ਗਿਆ। ਇਸ ਤੋਂ ਇਲਾਵਾ ਲੱਕੀ ਡ੍ਰਾਅ ਦੇ ਵਿੱਚ ਦੋ ਸੋਨੇ ਦੀਆਂ ਵਾਲੀਆਂ ਅਤੇ ਡੇਲੀ ਖਬਰ ਅਦਾਰਾ ਵੱਲੋਂ ਇਕ ਐਪਲ ਘੜੀ ਵੀ ਕੱਢੀ ਗਈ।

ਪਿਊਰ ਬਿਊਟੀ ਪਾਰਲਰ ਅਤੇ ਦਾ ਬਿਊਟੀ ਸਟੇਸ਼ਨ ਵੱਲੋਂ ਵੀ ਗਿਫ਼ਟ ਹੈਂਪਰ ਵੀ ਕੱਢੇ ਗਏ। ਸਟੇਜ ਪਰਫਾਰਮੈਂਸ ਤੋਂ ਬਆਦ ਖੁੱਲ੍ਹਾ ਅਖਾੜਾ ਵੀ ਲਾਇਆ ਗਿਆ। ਡੀ.ਜੇ ਦੇ ਉਤੇ ਔਰਤਾਂ ਨੇ ਖੂਬ ਗਿੱਧੇ, ਭੰਗੜੇ, ਦੇਸੀ-ਵਿਦੇਸ਼ੀ ਡਾਂਸ ਦੇ ਕੀਤੇ। ਅਰੀਨਾ ਦੇ ਬਾਹਰ ਖਰੀਦਦਾਰੀ ਲਈ ਕਈ ਤਰ੍ਹਾਂ ਦੇ ਸਟਾਲ ਲੱਗੇ ਹੋਏ ਸਨ ਅਤੇ ਖਾਣ-ਪੀਣ ਦਾ ਵੀ ਸਟਾਲ ਲੱਗਾ ਹੋਇਆ ਸੀ। ਲੇਡੀਜ਼ ਨੇ ਸੂਟ ਅਤੇ ਆਰਟੀਫੀਸ਼ੀਅ ਜਿਊਲਰੀ ਵੀ ਖੂਬ ਖਰੀਦੀ।
ਇਸ ਮੇਲੇ ਤੋਂ ਬਾਅਦ ਅਗਲਾ ਮਹਿਲਾਵਾਂ ਦਾ ਮੇਲਾ (ਫੁੱਲਕਾਰੀ ਨਾਈਟ) 5 ਅਗਸਤ ਨੂੰ ਆ ਰਿਹਾ ਹੈ। ਮਾਲਵਾ ਕਲੱਬ ਦੀਆਂ ਮਹਿਲਾਂ ਮੈਂਬਰਾਂ ਨੇ ਇਸ ਸੰਬੰਧੀ ‘ਫੁੱਲਕਾਰੀ ਨਾਈਟ’ ਦਾ ਪੋਸਟਰ ਵੀ ਸਟੇਜ ਉੱਤੇ ਜਾਰੀ ਕੀਤਾ ਗਿਆ ਅਤੇ ਸੱਦਾ ਦਿੱਤਾ ਗਿਆ ਕਿ 5 ਅਗਸਤ ਨੂੰ ਵੀ ਇਸੇ ਤਰ੍ਹਾ ਪਹੁੰਚਣ ਦੀ ਅਪੀਲ ਕੀਤੀ ਗਈ।
ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੇ ਲਈ 2 ਲੱਖ ਰੂ: ਲੇਡੀਜ਼ ਨਾਈਟ ਤੋਂ ਅਤੇ 2 ਲੱਖ ਰੁ: ‘ਇੰਡੋ ਸਪਾਈਸ’ ਵਾਲੇ ਅਟਵਾਲ ਭਰਾਵਾਂ ਵੱਲੋਂ ਲੋੜਵੰਦ ਪਰਿਵਾਰਾਂ ਤਕ ਪਹੁੰਚਾਏ ਜਾਣਗੇ।

Add a Comment

Your email address will not be published. Required fields are marked *