ਨਿਊਜੀਲੈਂਡ ਵਾਸੀਆਂ ਲਈ ਡੇਅਰੀ ਉਤਪਾਦ ਮਹਿੰਗੇ ਹੋਣ ਦੀ ਚੇਤਾਵਨੀ ਹੋਈ ਜਾਰੀ

ਆਕਲੈਂਡ – ਨਿਊਜੀਲੈਂਡ ਦੀ ਦੁਨੀਆਂ ਭਰ ਵਿੱਚ ਮਸ਼ਹੂਰ ਫੌਂਟੇਰਾ ਕੰਪਨੀ ਆਪਣੇ ਕਈ ਮਸ਼ਹੂਰ ਬ੍ਰਾਂਡ ਵੇਚਣ ਦਾ ਫੈਸਲਾ ਲੈਂਦੀ ਹੈ ਤਾਂ ਇਸ ਦਾ ਸਿੱਧਾ ਨੁਕਸਾਨ ਨਿਊਜੀਲੈਂਡ ਵਾਸੀਆਂ ਨੂੰ ਮਹਿੰਗੇ ਡੇਅਰੀ ਉਤਪਾਦਾਂ ਦੇ ਰੂਪ ਵਿੱਚ ਹੋਣਾ ਸੁਭਾਵਿਕ ਹੈ। ਕਿਉਂਕਿ ਜਾਹਿਰ ਹੈ ਕਿ ਜੇ ਇਹ ਬ੍ਰਾਂਡ ਵਿਕਦੇ ਹਨ ਤਾਂ ਇਹ ਕਿਸੇ ਵਿਦੇਸ਼ੀ ਕੰਪਨੀ ਵਲੋਂ ਖ੍ਰੀਦੇ ਜਾਣਗੇ ਅਤੇ ਕੋਈ ਵੀ ਵਿਦੇਸ਼ੀ ਕਾਰੋਬਾਰੀ ਜਦੋਂ ਨਿਊਜੀਲੈਂਡ ਵਿੱਚ ਆਏਗਾ ਤਾਂ ਉਸਦਾ ਪਹਿਲਾ ਮਕਸਦ ਇਨ੍ਹਾਂ ਉਤਪਾਦਾਂ ਤੋਂ ਵਧੇਰੇ ਮੁਨਾਫਾ ਕਮਾਉਣਾ ਹੋਏਗਾ, ਜੋ ਕਿ ਉਤਪਾਦ ਮਹਿੰਗੇ ਕਰਕੇ ਹੀ ਹਾਸਿਲ ਹੋ ਸਕਦਾ ਹੈ। ਫੌਂਟੇਰਾ ਨੇ ਆਪਣੇ ਐਂਕਰ, ਮੇਨਲੈਂਡ, ਕਾਪੀਟੀ, ਐਨਲੀਨ, ਐਨਮਮ, ਫਰਨਲੀਫ, ਵੈਸਟਰਨ ਸਟਾਰ, ਪ੍ਰਫੈਕਟ ਇਟਾਲੀਆਨੋ ਬ੍ਰਾਂਡ ਵੇਚਣ ਦੀ ਗੱਲ ਕਹੀ ਹੈ।

Add a Comment

Your email address will not be published. Required fields are marked *