ਕੋਰੋਨਾ ਦੇ ਕੇਸਾਂ ਦਾ ਨਿਊਜੀਲੈਂਡ ਵਿੱਚ ਫਿਰ ਤੋਂ ਹੋਇਆ ਰਿਕਾਰਡਤੋੜ ਵਾਧਾ

ਆਕਲੈਂਡ – ਜਨਵਰੀ ਤੋਂ ਬਾਅਦ ਨਿਊਜੀਲੈਂਡ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਰਿਕਾਰਡਤੋੜ ਕੇਸ ਸਾਹਮਣੇ ਆ ਰਹੇ ਹਨ, ਹਸਪਤਾਲਾਂ ਵਿੱਚ ਵੀ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਯੂਨੀਵਰਸਿਟੀ ਆਫ ਓਟੇਗੋ ਦੇ ਐਪੀਡੇਮੀਓਲੋਜਿਸਟ ਮਾਈਕਲ ਬੇਕਰ ਦਾ ਨਿਊਜੀਲੈਂਡ ਵਾਸੀਆਂ ਨੂੰ ਸੁਨੇਹਾ ਹੈ ਕਿ ਜੇ ਤੁਸੀਂ ਬਿਮਾਰ ਹੋ ਤਾਂ ਬਿਲਕੁਲ ਵੀ ਕੰਮ ਤੇ ਜਾਂ ਬਾਹਰ ਕਿਤੇ ਨਾ ਜਾਓ। ਉਨ੍ਹਾਂ ਦਾ ਕਹਿਣਾ ਹੈ ਕਿ ਕੇਸਾਂ ਵਿੱਚ ਵਾਧਾ ਵੇਨਿੰਗ ਕਮਿਊਨਿਟੀ ਦੇ ਕਾਰਨ ਹੈ। ਇਸ ਤੋਂ ਇਲਾਵਾ ਨਿਊਜੀਲੈਂਡ ਦੀ ਕੋਵਿਡ ਰਿਸਪਾਂਸ ਐਜੰਸੀ ਨੇ ਵੀ 16 ਤੋਂ ਵਧੇੇਰੇ ਉਮਰ ਦੇ ਲੋਕਾਂ ਨੂੰ ਬੂਸਟਰ ਸ਼ਾਟ ਲਗਵਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਸਿਹਤ ਪੱਖੋਂ ਕਮਜੋਰ ਲੋਕਾਂ ਲਈ ਕੇਸਾਂ ਦਾ ਇਹ ਵਾਧਾ ਘਾਤਕ ਸਾਬਿਤ ਨਾ ਹੋਏ।

Add a Comment

Your email address will not be published. Required fields are marked *