ਨਿਊਜ਼ੀਲੈਂਡ ਦਾ ਸਭ ਤੋਂ ਮਹਿੰਗਾ ਘਰ ਵਿਕਿਆ $40 ਮਿਲੀਅਨ ‘ਚ
September 6, 2023
![](http://mehakewattan.com/wp-content/uploads/2023/09/Untitled-6.png)
ਆਕਲੈਂਡ- ਵਨ ਰੂਫ ਕੰਪਨੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਵਿੱਚ ਸਭ ਤੋਂ ਮਹਿੰਗਾ ਘਰ ਕੁਈਨਜ਼ਟਾਊਨ ‘ਚ 15 ਹੈਕਟੇਅਰ ਵਿੱਚ ਬਣਿਆ ਘਰ ਹੈ ਜੋ $40 ਮਿਲੀਅਨ ਵਿੱਚ ਵਿਕਿਆ ਹੈ।
ਇਸ ਡੀਲ ਨੂੰ ਕਰਵਾਉਣ ਵਾਲੇ ਕੰਪਨੀ ਦੇ ਰੀਅਲ ਅਸਟੇਟ ਐਜੰਟ ਹਮੀਸ਼ ਵਾਕਰ ਦਾ ਕਹਿਣਾ ਹੈ ਕਿ ਗ੍ਰਾਹਕ ਦੀ ਪਹਿਚਾਣ ਨਿੱਜੀ ਰੱਖਣ ਲਈ ਘਰ ਦਾ ਪਤਾ ਗੁਪਤ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਰਿਕਾਰਡ 2013 ਵਿੱਚ ਆਕਲੈਡ ਦੇ ਓਰਾਕੀ ਦਾ ਹੋਚਿਨ ਮੈਨਸ਼ਨ ਨੇ ਬਣਾਇਆ ਸੀ, ਜੋ ਹਰੀਆਰੋ ਪਲੇਸ ਵਿਖੇ ਸਥਿਤ ਸੀ ਤੇ $38.5 ਮਿਲੀਅਨ ਵਿੱਚ ਵਿਕਿਆ ਸੀ।