ਅੱਜ ਤੋਂ 2 ਦਿਨਾ ਪੰਜਾਬ ਦੌਰੇ ‘ਤੇ ਰਹਿਣਗੇ ਅਰਵਿੰਦ ਕੇਜਰੀਵਾਲ

ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅੱਜ ਤੋਂ 2 ਦਿਨਾ ਪੰਜਾਬ ਦੌਰੇ ‘ਤੇ ਆ ਰਹੇ ਹਨ। ਉਹ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਕੇਜਰੀਵਾਲ ਪੰਜਾਬ ਵਿਚ ਪਹਿਲੀ ਰੈਲੀ ਕਰਨ ਜਾ ਰਹੇ ਹਨ। ਉਹ ਅੱਜ ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੀ ਮਹਾਰੈਲੀ ਦੀ ਅਗਵਾਈ ਕਰਨਗੇ ਤੇ ਪਾਰਟੀ ਵਰਕਰਾਂ ਵਿਚ ਜੋਸ਼ ਭਰਨਗੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ। 

ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 1 ਵਜੇ ਏਅਰਪੋਰਟ ਪਹੁੰਚਣਗੇ। ਸ਼ਾਮ ਨੂੰ 4 ਵਜੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੀਸ ਨਿਵਾਉਣਗੇ ਤੇ 4.20 ਵਜੇ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣਗੇ। ਸ਼ਾਮ ਨੂੰ 6 ਵਜੇ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋਵੇਗਾ, ਜਿਸ ਦੀ ਸ਼ੁਰੂਆਤ ਲਾਹੌਰੀ ਗੇਟ ਤੋਂ ਕੀਤੀ ਜਾਵੇਗੀ। ਅਰਵਿੰਦ ਕੇਜਰੀਵਾਲ ਭਲਕੇ ਰਾਮ ਤੀਰਥ ਦੇ ਦਰਸ਼ਨ ਕਰਨ ਜਾਣਗੇ। 

Add a Comment

Your email address will not be published. Required fields are marked *