ਰਾਸ਼ਟਰਪਤੀ ਮੁਰਮੂ ਨੇ ਹਰਿਆਣਾ ਨੂੰ ਦਿੱਤੀ ਸੌਗਾਤ, ਸਿਰਸਾ ’ਚ ਮੈਡੀਕਲ ਕਾਲਜ ਦਾ ਰੱਖਿਆ ਨੀਂਹ ਪੱਥਰ

ਕੁਰੂਕਸ਼ੇਤਰ – ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹਰਿਆਣਾ ਦੇ ਦੋ ਦਿਨਾਂ ਦੌਰੇ ਲਈ ਅੱਜ ਕੁਰੂਕਸ਼ੇਤਰ ਪਹੁੰਚੀ, ਜਿੱਥੇ ਉਨ੍ਹਾਂ ਨੇ ਗੀਤਾ ਮਹੋਤਸਵ ’ਚ ਹਿੱਸਾ ਲੈ ਕੇ ਮੁੱਖ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦ੍ਰੋਪਦੀ ਮੁਰਮੂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸ਼੍ਰੀ ਭਗਵਦ ਗੀਤਾ ਸਦਨ ​​’ਚ ਅੰਤਰਰਾਸ਼ਟਰੀ ਗੀਤਾ ਸੈਮੀਨਾਰ ਵਿਚ ਹਿੱਸਾ ਲਿਆ ਅਤੇ ਹਰਿਆਣਾ ਸਰਕਾਰ ਦੇ ਤਿੰਨ ਵੱਡੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿਚ ਹਰਿਆਣਾ ਟਰਾਂਸਪੋਰਟ ’ਚ ਈ-ਟਿਕਟਿੰਗ ਪ੍ਰਣਾਲੀ, ਮੁੱਖ ਮੰਤਰੀ ਸਿਹਤ ਸਰਵੇਖਣ ਯੋਜਨਾ ਅਤੇ ਸਿਰਸਾ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ।

ਰਾਸ਼ਟਰਪਤੀ ਮੁਰਮੂ ਨੇ ਹਰਿਆਣਾ ਟਰਾਂਸਪੋਰਟ ‘ਚ ਈ-ਟਿਕਟਿੰਗ ਪ੍ਰਣਾਲੀ ਦਾ ਵੀ ਸ਼ੁੱਭ ਆਰੰਭ ਕੀਤਾ। ਰਾਸ਼ਟਰਪਤੀ ਨੇ ਸ਼੍ਰੀ ਭਗਵਤ ਗੀਤਾ ਸਦਨ ​​ਤੋਂ ਹੀ ਹਰਿਆਣਾ ਟਰਾਂਸਪੋਰਟ ਵਿਚ ਈ-ਟਿਕਟਿੰਗ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਦੱਸ ਦੇਈਏ ਕਿ ਸ਼ੁਰੂਆਤੀ ਪੜਾਅ ਵਿਚ ਈ-ਟਿਕਟਿੰਗ ਪ੍ਰਾਜੈਕਟ ਨੂੰ ਚੰਡੀਗੜ੍ਹ, ਕਰਨਾਲ, ਫਰੀਦਾਬਾਦ, ਸੋਨੀਪਤ, ਭਿਵਾਨੀ ਅਤੇ ਸਿਰਸਾ ਵਿਚ 6 ਡਿਪੂਆਂ ’ਚ ਲਾਗੂ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਿਆਣਾ ਰੋਡਵੇਜ਼ ਦੇ ਬਾਕੀ ਬਚੇ 18 ਡਿਪੂਆਂ ’ਚ ਜਨਵਰੀ 2023 ਦੇ ਅਖ਼ੀਰ ਤੱਕ ਇਸ ਪ੍ਰਾਜੈਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਦ੍ਰੌਪਦੀ ਮੁਰਮੂ ਨੇ ਮੁੱਖ ਮੰਤਰੀ ਸਿਹਤ ਸਰਵੇਖਣ ਯੋਜਨਾ ਦੀ ਵੀ ਸ਼ੁਰੂਆਤ ਕੀਤੀ। ਇਸ ਸਕੀਮ ਤਹਿਤ ਸੂਬੇ ਦੇ ਲੋਕਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ।

Add a Comment

Your email address will not be published. Required fields are marked *