ਆਕਲੈਂਡ ‘ਚ ਯਾਦਗਾਰ ਹੋ ਨਿਬੜਿਆ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ

ਆਕਲੈਂਡ – ਆਕਲੈਂਡ ਵਿੱਚ ਬੀਤੀ ਸ਼ਾਮ ਦ ਟਰਸਟ ਐਰੀਨਾ ਵਿਖੇ ਸਤਿੰਦਰ ਸਰਤਾਜ ਦਾ ਹੋਇਆ ਸ਼ੋਅ ਬਹੁਤ ਹੀ ਕਾਮਯਾਬ ਰਿਹਾ ਤੇ ਇਸ ਮੌਕੇ ਨਿਊਜੀਲੈਂਡ ਭਰ ਤੋਂ ਪੁੱਜੇ ਦਰਸ਼ਕਾਂ ਨੇ ਸਤਿੰਦਰ ਸਰਤਾਜ ਦੀ ਆਵਾਜ ਤੇ ਸ਼ਾਇਰੀ ਦਾ ਖੂਬ ਆਨੰਦ ਮਾਣਿਆ, ਸਾਰੀਆਂ ਟਿਕਟਾਂ ਵੀ ਸੋਲਡ ਆਊਟ ਹੋ ਚੁੱਕੀਆਂ। ਸ਼ੋਅ ਕਰੀਬ ਢਾਈ- ਤਿੰਨ ਘੰਟੇ ਜਾਰੀ ਰਿਹਾ ਤੇ ਇਸ ਦੌਰਾਨ ਸਤਿੰਦਰ ਸਰਤਾਜ ਨੇ ਆਪਣੇ ਕਈ ਮਸ਼ਹੂਰ ਗਾਣੇ ਗਾਏ ਤੇ ਸ਼ਾਇਰ ਫਿਲਮ ਦੇ ਚੋਣਵੇਂ ਗਾਣੇ ਵੀ ਆਕਲੈਂਡ ਵਾਸੀਆਂ ਦੀ ਖਿਦਮਤ ਵਿੱਚ ਪੇਸ਼ ਕੀਤੇ। ਸਤਿੰਦਰ ਸਰਤਾਜ ਨੇ ਮਸ਼ਹੂਰ ਕਵਿ ਸੁਰਜੀਤ ਪਾਤਰ ਨੂੰ ਵੀ ਇਸ ਮੌਕੇ ਉਨ੍ਹਾਂ ਦੀ ਕਵਿਤਾ ਸੁਣਾਕੇ ਨਿੱਘੀ ਵਿਦਾਇਗੀ ਦਿੱਤੀ।
ਦੱਸਦੀਏ ਕਿ ਸ਼ੋਅ ਨੂੰ ਫਿਰਦੋਸ ਪ੍ਰੋਡਕਸ਼ਨ ਤੇ ਸਾਡੇ ਵਾਲਾ ਰੇਡੀਓ ਵਲੋਂ ਸਾਂਝੇ ਰੂਪ ਵਿੱਚ ਕਰਵਾਇਆ ਗਿਆ ਸੀ। ਇਸ ਮੌਕੇ ਮਹਿੰਦਰਾ ਐਕਸ ਯੂ ਵੀ ਗੱਡੀ ਵੀ ਇਨਾਮ ਵਜੋਂ ਦਰਸ਼ਕਾਂ ਲਈ ਕੱਢੀ ਗਈ ਸੀ, ਜਿਸ ਦੀ ਜਿੱਤ ਦੀ ਪਰਚੀ ਤੇ ਗੱਡੀ ਦੀ ਚਾਬੀ ਸਤਿੰਦਰ ਸਰਤਾਜ ਨੇ ਖੁਦ ਜੈਤੂ ਨੌਜਵਾਨ ਨੂੰ ਭੇਂਟ ਕੀਤੀ, ਇਹ ਨੌਜਵਾਨ ਪਕੁਰੰਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਮਹਿਕ ਏ ਵਤਨ ਦੇ ਸੰਪਾਦਕ ਹਰਦੇਵ ਬਰਾੜ ਵੱਲੋਂ ਸਫਲਤਾਪੂਰਵਕ ਹੋਏ ਸ਼ੋਅ ਲਈ ਸਭ ਨੂੰ ਵਧਾਈ ਦਿੱਤੀ ਗਈ।

Add a Comment

Your email address will not be published. Required fields are marked *