ਪਾਕਿਸਤਾਨ ‘ਚ 9 ਮਾਰਚ ਤੱਕ ਰਾਸ਼ਟਰਪਤੀ ਚੋਣਾਂ ਕਰਵਾਉਣ ਦੀਆਂ ਤਿਆਰੀਆਂ

ਇਸਲਾਮਾਬਾਦ : ਪਾਕਿਸਤਾਨ ‘ਚ ਆਮ ਚੋਣਾਂ ਤੋਂ ਬਾਅਦ ਧਾਂਦਲੀ ਦੇ ਦੋਸ਼ਾਂ ਦਰਮਿਆਨ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ 9 ਮਾਰਚ ਤੱਕ ਨਵੇਂ ਰਾਸ਼ਟਰਪਤੀ ਦੀ ਚੋਣ ਹੋ ਜਾਵੇਗੀ। ‘ਡਾਨ’ ਅਖ]ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਸੰਸਦ ਦੇ ਉਪਰਲੇ ਸਦਨ ਸੈਨੇਟ ਦੇ ਅੱਧੇ ਸੰਸਦ ਮੈਂਬਰਾਂ ਦਾ ਛੇ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਦੀ ਸੇਵਾਮੁਕਤੀ ਤੋਂ ਦੋ ਦਿਨ ਪਹਿਲਾਂ 9 ਮਾਰਚ ਤੱਕ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਕਰਾਉਣ ਲਈ ਤਿਆਰ ਹੈ। 

ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ”ਚਾਰੇ ਸੂਬਾਈ ਅਸੈਂਬਲੀਆਂ ਦੇ ਗਠਨ ਤੋਂ ਬਾਅਦ ਮੌਜੂਦਾ ਸੈਨੇਟਰ ਰਾਸ਼ਟਰਪਤੀ ਦੀ ਚੋਣ ਕਰਨਗੇ।” ਉਨ੍ਹਾਂ ਕਿਹਾ ਕਿ ਚੋਣਾਂ 9 ਜਾਂ 10 ਮਾਰਚ ਨੂੰ ਹੋ ਸਕਦੀਆਂ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ), ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਹੇਠ ਕੇਂਦਰ ਵਿੱਚ ਗੱਠਜੋੜ ਦੀ ਸਰਕਾਰ ਬਣਾਉਣ ਲਈ ਤਿਆਰ ਛੇ ਪਾਰਟੀਆਂ ਦੇ ਗਠਜੋੜ ਨੇ ਪਹਿਲਾਂ ਹੀ ਆਸਿਫ਼ ਅਲੀ ਜ਼ਰਦਾਰੀ ਨੂੰ ਦੇਸ਼ ਦੇ ਚੋਟੀ ਦੇ ਸੰਵਿਧਾਨਕ ਅਹੁਦੇ ਲਈ ਆਪਣਾ ਸਰਬਸੰਮਤੀ ਉਮੀਦਵਾਰ ਐਲਾਨ ਦਿੱਤਾ ਹੈ। ਜ਼ਰਦਾਰੀ ਇਸ ਤੋਂ ਪਹਿਲਾਂ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੇ ਅਸਤੀਫੇ ਤੋਂ ਬਾਅਦ ਸਤੰਬਰ 2008 ਤੋਂ 2013 ਤੱਕ ਰਾਸ਼ਟਰਪਤੀ ਰਹੇ ਸਨ।

Add a Comment

Your email address will not be published. Required fields are marked *