ਨਿਊਜ਼ੀਲੈਂਡ ਦੇ ਸਟਾਰ ਖਿਡਾਰੀ ਨੀਲ ਵੈਗਨਰ ਨੇ ਲਿਆ ਸੰਨਿਆਸ

ਨਿਊਜ਼ੀਲੈਂਡ ਦੇ ਖਿਡਾਰੀ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਦੇ ਪਲੇਇੰਗ ਇਲੈਵਨ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ।ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ 29 ਫਰਵਰੀ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਦੇ ਲਈ ਨਿਊਜ਼ੀਲੈਂਡ ਨੇ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਪਰ ਨੀਲ ਵੈਗਨਰ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਕਈ ਮੌਕਿਆਂ ‘ਤੇ ਨਿਊਜ਼ੀਲੈਂਡ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੈਗਰਨ ਨੇ ਟੀਮ ਇੰਡੀਆ ਖਿਲਾਫ ਯਾਦਗਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਭਾਰਤ ਖਿਲਾਫ ਟੈਸਟ ਮੈਚ ‘ਚ 8 ਵਿਕਟਾਂ ਲਈਆਂ ਸਨ।                                                                                                      ਵੈਗਨਰ ਨੂੰ ਆਸਟ੍ਰੇਲੀਆ ਖਿਲਾਫ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਪਲੇਇੰਗ ਇਲੈਵਨ ‘ਚ ਜਗ੍ਹਾ ਨਹੀਂ ਮਿਲੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਆਈਸੀਸੀ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਮੁਤਾਬਕ ਵੈਗਨਰ ਨੇ ਕਿਹਾ, ”ਇਹ ਹਫਤਾ ਬਹੁਤ ਭਾਵੁਕ ਰਿਹਾ। ਤੁਸੀਂ ਆਸਾਨੀ ਨਾਲ ਉਸ ਚੀਜ਼ ਤੋਂ ਦੂਰ ਨਹੀਂ ਜਾ ਸਕਦੇ ਜਿਸ ਨਾਲ ਤੁਸੀਂ ਲੰਬੇ ਸਮੇਂ ਤੋਂ ਜੁੜੇ ਹੋਏ ਹੋ। ਨਿਊਜ਼ੀਲੈਂਡ ਲਈ ਕ੍ਰਿਕਟ ਖੇਡਦੇ ਹੋਏ ਹਰ ਪਲ ਦਾ ਆਨੰਦ ਮਾਣਿਆ। ਮੈਂ ਆਪਣੀ ਪਤਨੀ ਲਾਨਾ ਦਾ ਧੰਨਵਾਦ ਕਰਨਾ ਚਾਹਾਂਗਾ। ਉਸਨੇ ਮੇਰਾ ਬਹੁਤ ਸਾਥ ਦਿੱਤਾ ਹੈ।’                                                                                                                                                              ਵੈਗਨਰ ਨਿਊਜ਼ੀਲੈਂਡ ਲਈ ਸਿਰਫ ਟੈਸਟ ਮੈਚ ਹੀ ਖੇਡ ਸਕਦਾ ਸੀ। ਪਰ ਇਸ ਦੌਰਾਨ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੈਗਨਰ ਨੇ 64 ਟੈਸਟ ਮੈਚਾਂ ‘ਚ 260 ਵਿਕਟਾਂ ਲਈਆਂ ਹਨ। ਇਸ ਦੌਰਾਨ ਇੱਕ ਮੈਚ ਵਿੱਚ ਉਸ ਦਾ ਸਰਵੋਤਮ ਪ੍ਰਦਰਸ਼ਨ 73 ਦੌੜਾਂ ਦੇ ਕੇ 9 ਵਿਕਟਾਂ ਰਿਹਾ ਹੈ। ਉਸ ਨੇ ਬੱਲੇਬਾਜ਼ੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੈਗਨਰ ਨੇ 84 ਪਾਰੀਆਂ ‘ਚ 874 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਅਰਧ ਸੈਂਕੜਾ ਵੀ ਲਗਾਇਆ।

Add a Comment

Your email address will not be published. Required fields are marked *