ਅੱਜ ਪੱਛਮੀ ਬੰਗਾਲ ਦੌਰੇ ‘ਤੇ ਰਹਿਣਗੇ ਪ੍ਰਧਾਨ ਮੰਤਰੀ ਮੋਦੀ

ਕੋਲਕਾਤਾ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ‘ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸ਼ਨੀਵਾਰ ਰਾਤ ਕੋਲਕਾਤਾ ਪਹੁੰਚੇ ਅਤੇ ਅਗਲੇ ਦਿਨ ਸੂਬੇ ‘ਚ ਚਾਰ ਰੈਲੀਆਂ ਨੂੰ ਸੰਬੋਧਨ ਕਰਨਗੇ। ਮੋਦੀ ਝਾਰਖੰਡ ਤੋਂ ਇੱਥੇ ਪਹੁੰਚੇ ਅਤੇ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਸਖ਼ਤ ਸੁਰੱਖਿਆ ਵਿਚਕਾਰ ਸੜਕ ਮਾਰਗ ਰਾਹੀਂ ਰਾਜ ਭਵਨ ਗਏ।

ਉਹ ਐਤਵਾਰ ਨੂੰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ, ਹਾਵੜਾ ਦੇ ਪੰਚਲਾ ਅਤੇ ਹੁਗਲੀ ਜ਼ਿਲ੍ਹੇ ਦੇ ਚਿਨਸੂਰਾ ਅਤੇ ਪਰਸੁਰਾ ‘ਚ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦਾ ਰਾਜ ਭਵਨ ਵਿੱਚ ਰਾਜਪਾਲ ਸੀਵੀ ਆਨੰਦ ਬੋਸ ਨੇ ਸਵਾਗਤ ਕੀਤਾ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਮੋਦੀ ਕੋਲਕਾਤਾ ਦਾ ਦੌਰਾ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ 2 ਮਈ ਨੂੰ ਕੋਲਕਾਤਾ ਪਹੁੰਚੇ ਸਨ ਅਤੇ ਰਾਜ ਭਵਨ ‘ਚ ਰਾਤ ਬਿਤਾਉਣ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਕ੍ਰਿਸ਼ਨਾਨਗਰ, ਪੂਰਬਾ ਬਰਧਮਾਨ ਅਤੇ ਬੋਲਪੁਰ ਲੋਕ ਸਭਾ ਹਲਕਿਆਂ ‘ਚ ਰੈਲੀਆਂ ਨੂੰ ਸੰਬੋਧਨ ਕੀਤਾ।

Add a Comment

Your email address will not be published. Required fields are marked *