ਹਿਜਾਬ ਪਹਿਨਣ ਦੀ ਮਨਜ਼ੂਰੀ ਨਾ ਮਿਲਣ ’ਤੇ ਅਧਿਆਪਕਾ ਨੇ ਦਿੱਤਾ ਅਸਤੀਫ਼ਾ

ਕੋਲਕਾਤਾ – ਕਲਕੱਤਾ ਯੂਨੀਵਰਸਿਟੀ ਨਾਲ ਸਬੰਧਤ ਇਕ ਪ੍ਰਾਈਵੇਟ ਲਾਅ ਇੰਸਟੀਚਿਊਟ ਦੀ ਇਕ ਅਧਿਆਪਕਾ ਨੇ ਅਧਿਕਾਰੀਆਂ ਵੱਲੋਂ ਉਸ ਨੂੰ ਕੰਮ ਵਾਲੀ ਥਾਂ ’ਤੇ ਹਿਜਾਬ ਪਹਿਨਣ  ਦੀ  ਮਨਜ਼ੂਰੀ ਨਾ ਦੇਣ ’ਤੇ  ਕਲਾਸਾਂ ’ਚ ਜਾਣਾ ਬੰਦ ਕਰ ਦਿੱਤਾ ਤੇ ਅਸਤੀਫਾ ਦੇ ਦਿੱਤਾ। ਜਦੋਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਤਾਂ ਸੰਸਥਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਜਿਹਾ ਤਾਲਮੇਲ ਦੀ ਕਮੀ ਕਾਰਨ ਹੋਇਆ ਹੈ। ਉਹ ਆਪਣਾ ਅਸਤੀਫਾ ਵਾਪਸ ਲੈਣ ਤੋਂ ਬਾਅਦ ਕੰਮ ’ਤੇ ਵਾਪਸ ਆ ਜਾਵੇਗੀ। ਪਿਛਲੇ ਤਿੰਨ ਸਾਲਾਂ ਤੋਂ ਐੱਲ. ਜੇ. ਡੀ. ਲਾਅ ਕਾਲਜ ’ਚ ਪੜ੍ਹਾ ਰਹੀ ਸੰਜੀਦਾ ਕਾਦਰ ਨੇ 5 ਜੂਨ ਨੂੰ ਅਸਤੀਫਾ ਦਿੱਤਾ ਸੀ।

Add a Comment

Your email address will not be published. Required fields are marked *