ਪ੍ਰਜਵਲ ਰੇਵੰਨਾ ਨੇ ਆਪਣੀ ਹੀ ਪਾਰਟੀ ਵਰਕਰ ਨਾਲ ਹਥਿਆਰ ਦੀ ਨੋਕ ‘ਤੇ ਕੀਤਾ ਜਬਰ-ਜਿਨਾਹ

ਬੈਂਗਲੁਰੂ – ਜਨਤਾ ਦਲ (ਸੈਕੂਲਰ) ਦੇ ਨੇਤਾ ਅਤੇ ਕਰਨਾਟਕ ਦੀ ਹਾਸਨ ਲੋਕ ਸਭਾ ਸੀਟ ਤੋਂ ਰਾਜਗ ਦੇ ਉਮੀਦਵਾਰ ਪ੍ਰਜਵਲ ਰੇਵੰਨਾ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ.ਆਈ.ਡੀ. ਨੇ ਪਾਰਟੀ ਦੀ ਇਕ ਵਰਕਰ ਦੀ ਸ਼ਿਕਾਇਤ ’ਤੇ ਉਸ ਦੇ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਹੈ।

ਸੀ.ਆਈ.ਡੀ. ਨੇ ਹਾਸਨ ਤੋਂ ਜਨਤਾ ਦਲ (ਐੱਸ) ਦੀ ਇਕ ਵਰਕਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦੇ ਪੋਤਰੇ ਪ੍ਰਜਵਲ ਖਿਲਾਫ ਸ਼ਿਕਾਇਤ ਦਰਜ ਕਰਾਏ ਜਾਣ ਤੋਂ ਬਾਅਦ ਪ੍ਰਜਵਲ ਖਿਲਾਫ ਇਕ ਮਾਮਲਾ ਦਰਜ ਕੀਤਾ। ਸੀ.ਆਈ.ਡੀ. ਨੇ ਜਬਰ-ਜ਼ਨਾਹ ਦੇ ਦੋਸ਼ਾਂ ਤੋਂ ਇਲਾਵਾ ਪ੍ਰਜਵਲ ਖਿਲਾਫ ਸ਼ਿਕਾਇਤਕਰਤਾ ਨੂੰ ਧਮਕਾ ਕੇ ਝਾਤੀਆਂ ਮਾਰਨ, ਨਿਰਵਸਤਰ ਕਰਨ, ਵੀਡੀਓ ਬਣਾਉਣ ਅਤੇ ਫੋਟੋਆਂ ਖਿੱਚਣ ਨਾਲ ਸਬੰਧਤ ਧਾਰਾਵਾਂ ਲਾਈਆਂ ਹਨ।

ਸ਼ਿਕਾਇਤ ਵਿਚ ਔਰਤ ਨੇ ਕਿਹਾ ਕਿ ਪ੍ਰਜਵਲ ਨੇ ਬੰਦੂਕ ਦੇ ਜ਼ੋਰ ’ਤੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਅਤੇ ਆਪਣੇ ਮੋਬਾਈਲ ਫੋਨ ਨਾਲ ਉਸ ਦੀ ਵੀਡੀਓ ਬਣਾਈ। ਪ੍ਰਜਵਲ ਉਸ ਨੂੰ ਕੁਆਰਟਰ ਵਿਚ ਲੈ ਗਿਆ ਜਿੱਥੇ ਉਸ ਨੇ ਹਥਿਆਰ ਦੇ ਜ਼ੋਰ ’ਤੇ ਅਪਰਾਧ ਨੂੰ ਅੰਜਾਮ ਦਿੱਤਾ ਅਤੇ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਤੇ ਉਸ ਦੇ ਪਤੀ ਨੂੰ ਮਾਰ ਦੇਵੇਗਾ।

Add a Comment

Your email address will not be published. Required fields are marked *