ਦਿੱਲੀ ਦੇ ਕਈ ਸਕੂਲਾਂ ਨੂੰ ਈ-ਮੇਲ ਜ਼ਰੀਏ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ- ਰਾਜਧਾਨੀ ਦਿੱਲੀ ਅਤੇ ਨੋਇਡਾ ਦੇ ਕਈ ਸਕੂਲਾਂ ਨੂੰ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈ-ਮੇਲ ਜ਼ਰੀਏ ਆਈ ਹੈ। ਧਮਕੀ ਮਿਲਣ ਮਗਰੋਂ ਦਿੱਲੀ ਦੇ ਕਰੀਬ 3 ਸਕੂਲਾਂ ਅਤੇ ਨੋਇਡਾ ਦੇ ਇਕ ਸਕੂਲ ਨੂੰ ਖਾਲੀ ਕਰਵਾਇਆ ਗਿਆ ਹੈ। ਮੌਕੇ ‘ਤੇ ਪੁਲਸ ਅਤੇ ਬੰਬ ਰੋਕੂ ਦਸਤੇ ਅਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਹੈ। ਪੁਲਸ ਸਕੂਲ ਸਟਾਫ ਦੀ ਮਦਦ ਨਾਲ ਬੱਚਿਆਂ ਨੂੰ ਉਨ੍ਹਾਂ ਦੇ ਘਰ ਭੇਜ ਰਹੀ ਹੈ। ਰਾਜਧਾਨੀ ਦੇ ਸਕੂਲਾਂ ਵਿਚ ਇਸ ਤਰ੍ਹਾਂ ਬੰਬ ਦੀ ਖ਼ਬਰ ਮਿਲਣ ਮਗਰੋਂ ਪੂਰੇ ਪੁਲਸ ਮਹਿਕਮੇ ਵਿਚ ਹੜਕੰਪ ਮਚ ਗਿਆ ਹੈ। 

ਜਾਣਕਾਰੀ ਮੁਤਾਬਕ ਦਿੱਲੀ ਵਿਚ ਜਿਨ੍ਹਾਂ ਤਿੰਨ ਸਕੂਲਾਂ ‘ਚ ਬੰਬ ਦੀ ਧਮਕੀ ਮਿਲੀ, ਉਨ੍ਹਾਂ ਵਿਚ ਬੱਚਿਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਹ ਸਕੂਲ ਮਯੂਰ ਵਿਹਾਰ ਇਲਾਕੇ ਵਿਚ ਸਥਿਤ ਮਦਰ ਮੈਰੀ ਸਕੂਲ, ਦੁਆਰਕਾ ਸਥਿਤ ਦਿੱਲੀ ਪਬਲਿਕ ਸਕੂਲ ਅਤੇ ਚਾਣਿਕਆਪੁਰੀ ਵਿਚ ਸਥਿਤ ਸਕੂਲ ਹੈ। ਜਿੱਥੇ ਸਰਚ ਆਪ੍ਰੇਸ਼ਨ ਲਗਾਤਾਰ ਜਾਰੀ ਹੈ। ਅਜੇ ਤੱਕ ਕਿਤੋਂ ਵੀ ਕੁਝ ਨਹੀਂ ਮਿਲਿਆ ਹੈ। ਦਿੱਲੀ ਤੋਂ ਇਲਾਵਾ ਨੋਇਡਾ ਦੇ ਦਿੱਲੀ ਪਬਲਿਕ ਸਕੂਲ ਨੂੰ ਵੀ ਧਮਕੀ ਭਰੀ ਈ-ਮੇਲ ਆਈ ਹੈ। ਪ੍ਰਿੰਸੀਪਲ ਦਫ਼ਤਰ ਨੇ ਦੱਸਿਆ ਕਿ ਧਮਕੀ ਭਰੀ ਈ-ਮੇਲ ਮਿਲੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ।  ਸਾਵਧਾਨੀ ਦੇ ਤੌਰ ‘ਤੇ ਅਸੀਂ ਵਿਦਿਆਰਥੀਆਂ ਨੂੰ ਤੁਰੰਤ ਘਰ ਵਾਪਸ ਭੇਜ ਰਹੇ ਹਾਂ। 

ਪੁਲਸ ਮੁਤਾਬਕ ਦੁਆਰਕਾ ਸਥਿਤ ਪਬਲਿਕ ਸਕੂਲ ਨੂੰ ਇਕ ਧਮਕੀ ਭਰੀ ਮੇਲ ਮਿਲੀ ਹੈ, ਜਿਸ ਵਿਚ ਸਕੂਲ ਵਿਚ ਬੰਬ ਹੋਣ ਦੀ ਗੱਲ ਲਿਖੀ ਗਈ ਹੈ। ਸਾਵਧਾਨੀ ਦੇ ਤੌਰ ‘ਤੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਮੌਕੇ ‘ਤੇ ਦਿੱਲੀ ਪੁਲਸ, ਬੰਬ ਰੋਕੂ ਦਸਤਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਤਲਾਸ਼ ਜਾਰੀ ਹੈ। ਪੁਲਸ ਮੁਤਾਬਕ ਦਿੱਲੀ ਦੇ ਕਈ ਸਕੂਲਾਂ ਵਿਚ ਬੰਬ ਦੀ ਧਮਕੀ ਮਿਲੀ ਹੈ। ਸ਼ੁਰੂਆਤੀ ਜਾਂਚ ਵਿਚ ਅਜਿਹਾ  ਲੱਗ ਰਿਹਾ ਹੈ ਕਿ ਕੱਲ ਤੋਂ ਹੁਣ ਤੱਕ ਕਈ ਥਾਵਾਂ ‘ਤੇ ਮੇਲ ਭੇਜੀ ਗਈ ਹੈ। ਇਹ ਇਕ ਹੀ ਪੈਟਰਨ ‘ਤੇ ਲੱਗ ਰਿਹਾ ਹੈ। ਇਸ ਈ-ਮੇਲ ਦੀ ਡੇਟਲਾਈਨ ਨਹੀਂ ਹੈ। 

Add a Comment

Your email address will not be published. Required fields are marked *