ਭਾਰਤ ਜੋੜੋ ਯਾਤਰਾ ਦੌਰਾਨ ਧਮਾਕਿਆਂ ਦੀ ਧਮਕੀ ਦੇਣ ਦੇ ਮਾਮਲੇ ’ਚ ਦੋ ਕਾਬੂ

ਭੁਪਾਲ, 19 ਨਵੰਬਰ

ਭਾਰਤ ਜੋੜੋ ਯਾਤਰਾ ਦੇ ਇੰਦੌਰ ਦੇ ਸਟੇਡੀਅਮ ’ਚ ਰੁਕਣ ’ਤੇ ਬੰਬ ਧਮਾਕਿਆਂ ਦੀ ਧਮਕੀ ਦੇਣ ਵਾਲੀ ਚਿੱਠੀ ਲਿਖਣ ਦੇ ਮਾਮਲੇ ’ਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਕਿ ਇਸ ਮਾਮਲੇ ’ਚ ਤਿੰਨ ਹੋਰਾਂ ਦੀ ਪਛਾਣ ਵੀ ਕੀਤੀ ਜਾ ਚੁੱਕੀ ਹੈ । ਚਿੱਠੀ ’ਚ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਅਤੇ ਕਮਲਨਾਥ ਦੀ ਹੱਤਿਆ ਦੀ ਧਮਕੀ ਵੀ ਦਿੱਤੀ ਗਈ ਸੀ। ਇਹ ਚਿੱਠੀ ਜੂਨੀ ਇਲਾਕੇ ’ਚ ਵੀਰਵਾਰ ਸ਼ਾਮ ਨੂੰ ਇਕ ਦੁਕਾਨ ਤੋਂ ਮਿਲੀ ਸੀ। ਪੱਤਰ ’ਚ ਧਮਕੀ ਦਿੱਤੀ ਗਈ ਸੀ ਕਿ ਯਾਤਰਾ ਦੇ 28 ਨਵੰਬਰ ਨੂੰ ਇੰਦੌਰ ਦੇ ਖਾਲਸਾ ਸਟੇਡੀਅਮ ’ਚ ਰਾਤ ਰੁਕਣ ’ਤੇ ਬੰਬ ਧਮਾਕੇ ਕੀਤੇ ਜਾਣਗੇ।

Add a Comment

Your email address will not be published. Required fields are marked *