ਮੂਸੇਵਾਲਾ ਕਤਲ ਕੇਸ ਦਾ ਮਾਸਟਰਮਾਈਂਡ ਗੋਲਡੀ ਬਰਾੜ ਜ਼ਿੰਦਾ

ਅਮਰੀਕੀ ਅਤੇ ਭਾਰਤੀ ਮੀਡੀਆ ‘ਚ ਬੁੱਧਵਾਰ ਨੂੰ ਆਈਆਂ ਖ਼ਬਰਾਂ ‘ਚ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਦੀ ਮੰਗਲਵਾਰ (30 ਅਪ੍ਰੈਲ) ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵੱਜ ਕੇ 30 ਮਿੰਟ ‘ਤੇ ਕੈਲੀਫੋਰਨੀਆ ਦੇ ਫ੍ਰੈਜ਼ਨੋ ਸ਼ਹਿਰ ਦੇ ਫੇਅਰਮੋਂਟ ਐਂਡ ਹੋਲਟ ਐਵੇਨਿਊ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਿਪੋਰਟ ‘ਚ ਕਿਹਾ ਗਿਆ ਕਿ ਗੋਲਡੀ ਬਰਾੜ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤੇ ਉਦੋਂ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਫਰਾਰ ਹੋ ਗਏ। ਦੱਸਿਆ ਗਿਆ ਕਿ ਗੋਲਡੀ ਬਰਾੜ ਤੇ ਉਸ ਦਾ ਇਕ ਸਾਥੀ ਗੋਲੀਬਾਰੀ ‘ਚ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਬਰਾੜ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਉਸ ਦੇ ਸਾਥੀ ਦੀ ਜਾਨ ਬਚ ਗਈ। ਇਸ ਦਰਮਿਆਨ ਇਹ ਵੀ ਕਿਹਾ ਗਿਆ ਕਿ ਗੈਂਗਸਟਰ ਲਖਬੀਰ ਡੱਲਾ ਨੇ ਗੋਲਡੀ ਬਰਾੜ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।

ਹੁਣ ਇਸ ਮਾਮਲੇ ‘ਚ ਅਮਰੀਕੀ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਗੋਲਡੀ ਬਰਾੜ ਦੀ ਮੌਤ ਨਾਲ ਜੁੜੀ ਰਿਪੋਰਟ ਨੂੰ ਗ਼ਲਤ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਕੁਝ ਲੋਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ ਕਿਉਂਕਿ ਗੋਲਡੀ ਨੇ ਕਈ ਸੈਲੇਬਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਤਾਂ ਆਓ ਜਾਣੋ ਗੋਲਡੀ ਬਰਾੜ ਨੇ ਕਿਸ ਸੈਲੇਬਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਤਾਂ ਆਓ ਜਾਣੋ ਗੋਲਡੀ ਬਰਾੜ ਨੇ ਕਿਸ ਸੈਲੇਬਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਗੋਲਡੀ ਬਰਾੜ ਦੀ ਹਿੱਟ ਲਿਸਟ ‘ਚ ਸਭ ਤੋਂ ਉੱਪਰ ਸਲਮਾਨ ਖ਼ਾਨ ਦਾ ਨਾਂ ਆਉਂਦਾ ਹੈ। ਸਲਮਾਨ ਬਿਸ਼ਨੋਈ ਗੈਂਗ ਦੀ ਹਿੱਟ ਲਿਸਟ ‘ਚ ਹਨ। ਹਾਲ ਹੀ ‘ਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਸੋਸ਼ਲ ਮੀਡੀਆ ‘ਤੇ ਲਈ ਹੈ।

ਸਲਮਾਨ ਖ਼ਾਨ – ਕਾਲਾ ਹਿਰਨ ਮਾਮਲੇ ਮਗਰੋਂ ਬਿਸ਼ਨੋਈ ਗੈਂਗ ਹੱਥ ਧੋ ਕੇ ਸਲਮਾਨ ਦੇ ਪਿੱਛੇ ਪਿਆ ਹੋਇਆ ਹੈ। ਲਾਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕੇ ਹਨ। ਇੱਕ ਵਾਰ ਗੋਲਡੀ ਬਰਾੜ ਨੇ ਕਿਹਾ ਸੀ – ਅਸੀਂ ਸਲਮਾਨ ਖ਼ਾਨ ਨੂੰ ਮਾਰਾਂਗੇ, ਜ਼ਰੂਰ ਮਾਰਾਂਗੇ। 

ਰੈਪਰ ਤੇ ਗਾਇਕ ਹਨੀ ਸਿੰਘ – ਸਲਮਾਨ ਖ਼ਾਨ ਤੋਂ ਇਲਾਵਾ ਪੰਜਾਬੀ ਰੈਪਰ ਹਨੀ ਸਿੰਘ ਵੀ ਗੋਲਡੀ ਬਰਾੜ ਦੀ ਲਿਸਟ ‘ਚ ਹੈ। ਇਕ ਵਾਰ ਹਨੀ ਸਿੰਘ ਨੇ ਦੱਸਿਆ ਸੀ ਕਿ ਗੋਲਡੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਗੋਲਡੀ ਨੇ ਉਸ ਨੂੰ ਇੱਕ ਵੌਇਸ ਨੋਟ ਭੇਜਿਆ ਸੀ, ਜਿਸ ਮਗਰੋਂ ਹਨੀ ਸਿੰਘ ਨੇ ਦਿੱਲੀ ਦੇ ਸਪੈਸ਼ਲ ਸੈੱਲ ‘ਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ।

ਮਰਹੂਮ ਸਿੱਧੂ ਮੂਸੇਵਾਲਾ – ਗੋਲਡੀ ਬਰਾੜ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਸਿੱਧੂ ਮੂਸੇਵਾਲਾ ਲੰਬੇ ਸਮੇਂ ਤੋਂ ਗੋਲਡੀ ਬਰਾੜ ਦੀ ਹਿੱਟ ਲਿਸਟ ‘ਚ ਸੀ। ਇਸ ਤੋਂ ਇਲਾਵਾ ਕਈ ਹੋਰ ਵੀ ਕਲਾਕਾਰ ਗੈਂਗਸਟਰਾਂ ਦੀ ਰਡਾਰ ‘ਤੇ ਹਨ, ਜਿਨ੍ਹਾਂ ਨੇ ਆਪਣੀ ਪਛਾਣ ਜਨਤਕ ਕਰਨ ਤੋਂ ਮਨਾਹੀ ਕੀਤੀ ਹੋਈ ਹੈ।

Add a Comment

Your email address will not be published. Required fields are marked *