‘ਜਵਾਨ’ ਫ਼ਿਲਮ ਦਾ ਦੂਜਾ ਗੀਤ ‘ਚੱਲਿਆ’ ਧਮਾਲ ਮਚਾਉਣ ਲਈ ਤਿਆਰ
August 14, 2023
ਮੁੰਬਈ – ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਦਾ ਦੂਜਾ ਗੀਤ ‘ਚੱਲਿਆ’ ਧਮਾਲ ਮਚਾਉਣ ਲਈ ਤਿਆਰ ਹੈ। ਅਰਿਜੀਤ ਤੇ ਸ਼ਿਲਪਾ ਰਾਓ ਵਲੋਂ ਗਾਏ ਗਏ ਰੋਮਾਂਟਿਕ ਟ੍ਰੈਕ ’ਚ ਸ਼ਾਹਰੁਖ ਖ਼ਾਨ ਤੇ ਨਇਨਤਾਰਾ ਦੇ ਨਜ਼ਰ ਆਉਣ ਦੀ ਉਮੀਦ ਹੈ। ਇਸ ਨੂੰ ਫਰਾਹ ਖ਼ਾਨ ਨੇ ਕੋਰੀਓਗ੍ਰਾਫ ਕੀਤਾ ਹੈ। ਫ਼ਿਲਮ ਨਾਲ ਜੁੜੇ ਇਕ ਸੂਤਰ ਅਨੁਸਾਰ, ‘‘ਮੇਕਰਸ ਇਸ ਆਉਣ ਵਾਲੇ ਸੋਮਵਾਰ ਨੂੰ ਇਕ ਰੋਮਾਂਟਿਕ ਗਾਣਾ ‘ਚੱਲਿਆ’ ਲੈ ਕੇ ਆਉਣ ਲਈ ਤਿਆਰ ਹਨ।’’
ਇਸ ਨੂੰ ਫਰਾਹ ਖ਼ਾਨ ਨੇ ਕੋਰੀਓਗ੍ਰਾਫ ਕੀਤਾ ਹੈ। ਫ਼ਿਲਮ ਨਾਲ ਜੁੜੇ ਇਕ ਸੂਤਰ ਅਨੁਸਾਰ, ‘‘ਮੇਕਰਸ ਇਸ ਆਉਣ ਵਾਲੇ ਸੋਮਵਾਰ ਨੂੰ ਇਕ ਰੋਮਾਂਟਿਕ ਗਾਣਾ ‘ਚੱਲਿਆ’ ਲੈ ਕੇ ਆਉਣ ਲਈ ਤਿਆਰ ਹਨ।’’ ‘ਜਵਾਨ’ ਰੈੱਡ ਚਿੱਲੀਜ਼ ਐਂਟਰਟੇਨਮੈਂਟ ਪੇਸ਼ਕਾਰੀ ਦੀ ਹੈ, ਜਿਸ ਦਾ ਨਿਰਦੇਸ਼ਨ ਐਟਲੀ ਵਲੋਂ ਕੀਤਾ ਗਿਆ ਹੈ। ਗੌਰੀ ਖ਼ਾਨ ਵਲੋਂ ਨਿਰਮਿਤ ਤੇ ਗੌਰਵ ਵਰਮਾ ਵਲੋਂ ਸਹਿ-ਨਿਰਮਾਣ ਕੀਤਾ ਗਿਆ ਹੈ।

