ਵਿਆਹ ਕਰਾਉਣ ਦਾ ‘ਟੈਮ’ ਜਿਹਾ ਨਹੀਂ ਲੱਗਿਆ: ਰਾਹੁਲ

ਨਵੀਂ ਦਿੱਲੀ, 10 ਅਕਤੂਬਰ– ਅਕਸਰ ਵਿਆਹ ਦੇ ਸਵਾਲਾਂ ਦਾ ਸਾਹਮਣਾ ਕਰਨ ਵਾਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਆਪਣੇ ਕੰਮ ਅਤੇ ਕਾਂਗਰਸ ਪਾਰਟੀ ਦੇ ਅੰਦਰ ਇੰਨੇ ਰੁੱਝ ਗਏ ਕਿ ਵਿਆਹ ਬਾਰੇ ਸੋਚ ਵੀ ਨਹੀਂ ਸਕੇ। ਉਨ੍ਹਾਂ ਇਹ ਟਿੱਪਣੀ ਜੈਪੁਰ ਦੇ ਮਹਾਰਾਣੀ ਕਾਲਜ ਦੀਆਂ ਵਿਦਿਆਰਥਣਾਂ ਦੇ ਸਮੂਹ ਨਾਲ ਗੱਲਬਾਤ ਦੌਰਾਨ ਸਵਾਲ ਦੇ ਜਵਾਬ ਵਿੱਚ ਕੀਤੀ। ਰਾਹੁਲ ਗਾਂਧੀ ਹਾਲ ਹੀ ਵਿੱਚ ਜੈਪੁਰ ਦੇ ਇਸ ਕਾਲਜ ਵਿੱਚ ਪੁੱਜੇ ਸਨ ਅਤੇ ਉੱਥੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਸੀ। ਉਹ ਇੱਕ ਵਿਦਿਆਰਥਣ ਨਾਲ ਸਕੂਟਰੀ ’ਤੇ ਬੈਠੇ ਸਨ। ਕਾਂਗਰਸ ਨੇਤਾ ਨੇ ਇਸ ਦੀ ਵੀਡੀਓ ਆਪਣੇ ਯੂਟਿਊਬ ਚੈਨਲ ‘ਤੇ ਸ਼ੇਅਰ ਕੀਤੀ ਹੈ। ਇਸ ਗੱਲਬਾਤ ਦੌਰਾਨ ਵਿਦਿਆਰਥਣ ਨੇ ਪੁੱਛਿਆ, ‘ਸਰ, ਤੁਸੀਂ ਇੰਨੇ ਸੋਹਣੇ-ਸੁਨੱਖੇ ਹੋ, ਫੇਰ ਤੁਸੀਂ ਹੁਣ ਤੱਕ ਵਿਆਹ ਬਾਰੇ ਕਿਉਂ ਨਹੀਂ ਸੋਚਿਆ?’’ ਇਸ ਦੇ ਜਵਾਬ ‘ਚ ਕਾਂਗਰਸੀ ਆਗੂ ਨੇ ਕਿਹਾ, ‘ਕਿਉਂਕਿ ਮੈਂ ਆਪਣੇ ਕੰਮ ਤੇ ਪਾਰਟੀ ਬਿਲਕੁਲ ਹੀ ਉਲਝ ਗਿਆ ਹਾਂ।’

Add a Comment

Your email address will not be published. Required fields are marked *