ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਲਈ ਕੀਤਾ ਟੀਮ ਦਾ ਐਲਾਨ

ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ 2024 ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੇਨ ਵਿਲੀਅਮਸਨ ਨੂੰ ਟੂਰਨਾਮੈਂਟ ਦੀ ਕਮਾਨ ਸੌਂਪੀ ਗਈ ਹੈ। ਨਿਊਜ਼ੀਲੈਂਡ ਨੇ ਹਾਲ ਹੀ ‘ਚ ਪਾਕਿਸਤਾਨ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਹੈ। ਹਾਲਾਂਕਿ ਪੂਰੀ ਟੀਮ ਪਾਕਿਸਤਾਨ ਦੌਰੇ ‘ਤੇ ਨਹੀਂ ਗਈ। ਕੇਨ ਵਿਲੀਅਮਸਨ, ਜਿਨ੍ਹਾਂ ਨੂੰ ਟੀ-20 ਵਿਸ਼ਵ ਕੱਪ ਲਈ ਕਪਤਾਨ ਨਿਯੁਕਤ ਕੀਤਾ ਗਿਆ ਸੀ, ਇਸ ਸਮੇਂ ਆਈਪੀਐਲ 2024 ਲਈ ਭਾਰਤ ਵਿੱਚ ਹਨ। ਵਿਲੀਅਮਸਨ ਗੁਜਰਾਤ ਟਾਇਟਨਸ ਦਾ ਹਿੱਸਾ ਹਨ।

ਤੁਹਾਨੂੰ ਦੱਸ ਦੇਈਏ ਕਿ ਆਈਸੀਸੀ ਨੇ ਟੀਮਾਂ ਦੇ ਐਲਾਨ ਲਈ 1 ਮਈ ਦੀ ਸਮਾਂ ਸੀਮਾ ਤੈਅ ਕੀਤੀ ਹੈ। ਪਰ ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ 29 ਅਪ੍ਰੈਲ (ਸੋਮਵਾਰ) ਨੂੰ ਟੀਮ ਦਾ ਐਲਾਨ ਕਰ ਦਿੱਤਾ। ਟੀ-20 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਇਹ ਟੂਰਨਾਮੈਂਟ 1 ਜੂਨ ਤੋਂ ਸ਼ੁਰੂ ਹੋਵੇਗਾ, ਜੋ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ‘ਚ ਖੇਡਿਆ ਜਾਵੇਗਾ।

Add a Comment

Your email address will not be published. Required fields are marked *