ਕ੍ਰਾਈਸਚਰਚ ਵਿੱਚ ਲੱਗੀ ਭਿਆਨਕ ਅੱਗ

ਆਕਲੈਂਡ- ਸੈਂਟਰਲ ਕ੍ਰਾਈਸਚਰਚ ਵਿਖੇ ਇੱਕ ਕਾਰੋਬਾਰ ‘ਤੇ ਲੱਗੀ ਭਿਆਨਕ ਅੱਗ ਤੋਂ ਬਾਅਦ ਨਜਦੀਕੀ ਕਈ ਇਮਾਰਤਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਖਾਲੀ ਕਰਵਾਏ ਜਾਣ ਦੀ ਖਬਰ ਹੈ। ਅੱਗ ਇੰਨੀ ਭਿਆਨਕ ਸੀ ਜਿਸ ਕਾਰਨ ਪੁਲਿਸ ਵੱਲੋਂ ਇਲਾਕੇ ਵਿੱਚ ਆਉਣ ਵਾਲੀ ਟ੍ਰੈਫਿਕ ਦੇ ਰਾਹ ਬੰਦ ਕਰਕੇ ਇਮਾਰਤਾਂ ਵਿੱਚ ਮੌਜੂਦ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ । ਇਹ ਅੱਗ ਇੱਕ ਰੇਡੀਅਟਰ ਬਨਾਉਣ ਵਾਲੇ ਕਾਰੋਬਾਰ ਵਿੱਚ ਲੱਗੀ ਦੱਸੀ ਜਾ ਰਹੀ ਹੈ। ਮੌਕੇ ‘ਤੇ ਫਾਇਰ ਵਿਭਾਗ ਦੀਆਂ ਕਈ ਗੱਡੀਆਂ ਪੁੱਜੀਆਂ ਦੱਸੀਆਂ ਜਾ ਰਹੀਆਂ ਹਨ।

Add a Comment

Your email address will not be published. Required fields are marked *