“ਨਿਊਜ਼ੀਲੈਂਡ ਸਿੱਖ ਗੇਮਜ਼” ਪੋੋਸਟਰ ਰਿਲਿਜ਼

ਆਕਲੈਂਡ- “ਨਿਊਜ਼ੀਲੈਂਡ ਸਿੱਖ ਗੇਮਜ਼” ਦਾ ਹਾਲ ਹੀ ਪੋਸਟਰ ਰਿਲਿਜ਼ ਕੀਤਾ ਗਿਆ। ਜਿਸ ਵਿੱਚ ਨਿਊਜ਼ੀਲੈਂਡ ਸਿੱਖ ਖੇਡਾਂ 2023 ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰੂਸ ਪੁੱਲਮੈਨ ਪਾਰਕ ਟਾਕਾਨੀਨੀ ਦੇ ਹਾਲ ਵਿੱਚ ਲੋਕਾਂ ਦੇ ਭਰਵੇਂ ਇਕੱਠ ਵਿੱਚ 5ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਐਲਾਨ ਕੀਤਾ ਗਿਆ। ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪ੍ਰਬੰਧਕ ਸ: ਇੰਦਰਜੀਤ ਕਾਲਕੱਟ ਜੀ ਨੇ ਮਹਿਕ ਏ ਵਤਨ ਦੇ ਸੰਪਾਦਕ ਹਰਦੇਵ ਬਰਾੜ ਨਾਲ ਗੱਲਬਾਤ ਕਰਦਿਆਂ ਸਿੱਖ ਖੇਡਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਕਿਹਾ ਕਿ ਇਹ ਨਵੰਬਰ ਮਹੀਨੇ ਦੀ 25 ਅਤੇ 26 ਤਾਰੀਖ਼ ਨੂੰ ਇਹ ਖੇਡਾਂ ਇਸ ਸਾਲ ਫੇਰ ਆਕਲੈਂਡ ਦੇ ਬਰੂਸ ਪੁੱਲਮੈਨ ਪਾਰਕ ਟਾਕਾਨੀਨੀ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ। ਅੱਜ ਦੇ ਸਮਾਗਮ ਵਿੱਚ ਜਿਥੇ ਖੇਡਾਂ ਦੀ ਪ੍ਰਬੰਧਕੀ ਕਮੇਟੀ ਨੇ ਆਏ ਹੋਏ ਤਮਾਮ ਲੋਕਾਂ, ਜਥੇਬੰਦੀਆਂ, ਖੇਡ ਕਲੱਬਾਂ, ਗੁਰੂਘਰ ਕਮੇਟੀਆਂ, ਵਲੰਟੀਅਰਜ਼, ਮੀਡੀਆ ਆਦਿ ਨੂੰ ਜੀ ਆਇਆਂ ਨੂੰ ਕਿਹਾ, ਉੱਥੇ ਹੀ ਹਰ ਸਾਲ ਵੱਧ ਚੜ੍ਹ ਕੇ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ। ਇਸ ਸਾਲ ਹੋਣ ਵਾਲੀਆਂ ਖੇਡਾਂ ਵਿੱਚ ਵੀ ਅੱਗੇ ਨਾਲੋ ਜ਼ਿਆਦਾ ਤਿਆਰੀ ਅਤੇ ਬਿਹਤਰ ਪ੍ਰਬੰਧ ਕਰਨ ਦਾ ਵਾਅਦਾ ਕੀਤਾ। ਖੇਡ ਕਮੇਟੀ ਵਿੱਚੋ ਤਾਰਾ ਸਿੰਘ ਬੈਂਸ, ਗੁਰਵਿੰਦਰ ਸਿੰਘ ਔਲਖ, ਸ. ਦਲਜੀਤ ਸਿੰਘ ਸਿੱਧੂ, ਇੰਦਰਜੀਤ ਸਿੰਘ ਕਾਲਕੱਟ, ਗੁਰਵਿੰਦਰ ਸਿੰਘ ਘੁੰਮਣ ਵੱਲੋਂ ਵੀ ਆਏ ਹੋਏ ਸਭ ਸਾਥੀਆਂ, ਸਹਿਯੋਗੀਆਂ ਅਤੇ ਹਮਾਇਤੀਆਂ ਦਾ ਧੰਨਵਾਦ ਕੀਤਾ ਗਿਆ।

Add a Comment

Your email address will not be published. Required fields are marked *