ਪੰਜਾਬ ਦੀ ‘ਕੈਟਰੀਨਾ ਕੈਫ’ ਸ਼ਹਿਨਾਜ਼ ਗਿੱਲ ਦਾ ਕਾਤਿਲਾਨਾ ਅੰਦਾਜ਼

ਜਲੰਧਰ – ‘ਪੰਜਾਬ ਦੀ ਕੈਟਰੀਨਾ’ ਸ਼ਹਿਨਾਜ਼ ਗਿੱਲ ਹੁਣ ਦੇਸੀ ਗਰਲ ਤੋਂ ਗਲੈਮਰਸ ਗਰਲ ਬਣ ਗਈ ਹੈ। ਸ਼ਹਿਨਾਜ਼ ਵੈਸਟਰਨ ਡਰੈੱਸ ਤੋਂ ਲੈ ਕੇ ਸਕਿਨਫਿੱਟ ਆਊਟਫਿੱਟ ਤੱਕ ਹਰ ਲੁੱਕ ‘ਚ ਕਹਿਰ ਮਚਾਉਂਦੀ ਹੈ। ਹਾਲ ਹੀ ‘ਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਗਿੱਲ ਕਾਤਿਲਾਨਾ ਅੰਦਾਜ਼ ‘ਚ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

ਸ਼ਹਿਨਾਜ਼ ਕੌਰ ਗਿੱਲ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹਾਏ-ਹਾਏ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਕੈਮਰੇ ਸਾਹਮਣੇ ਆਉਂਦੇ ਹੀ ਕਈ ਕਿੱਲਰ ਪੋਜ਼ ਵੀ ਦਿੱਤੇ ਅਤੇ ਆਪਣੀਆਂ ਖੂਬਸੂਰਤ ਅਦਾਵਾਂ ਵੀ ਫਲਾਂਟ ਕੀਤੀਆਂ। ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਮਿੰਟਾਂ ‘ਚ ਹੀ ਵਾਇਰਲ ਹੋ ਗਈਆਂ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਵਰੁਣ ਸ਼ਰਮਾ ਨਾਲ ਫ਼ਿਲਮ ‘ਸਬ ਫਸਟ ਕਲਾਸ’ ‘ਚ ਨਜ਼ਰ ਆਵੇਗੀ।

Add a Comment

Your email address will not be published. Required fields are marked *