ਅਦਾਕਾਰਾ ਸਵਰਾ ਭਾਸਕਰ ਨੇ ਸਪਾ ਆਗੂ ਫਹਾਦ ਅਹਿਮਦ ਨਾਲ ਕਰਵਾਇਆ ਵਿਆਹ
ਮੁੰਬਈ : ਅਦਾਕਾਰਾ ਸਵਰਾ ਭਾਸਕਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਫਹਾਦ ਅਹਿਮਦ ਨਾਲ ਵਿਆਹ ਕਰਵਾ ਲਿਆ ਹੈ। ਫ਼ਿਲਮ ‘ਵੀਰੇ ਦੀ ਵੈਡਿੰਗ’ ਤੋਂ ਨਾਮਣਾ ਖੱਟਣ ਵਾਲੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਅਹਿਮਦ ਨੂੰ ਟੈਗ ਕਰਦਿਆਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ। ਫਹਾਦ ਅਹਿਮਦ ਸਮਾਜਵਾਦੀ ਪਾਰਟੀ ਦੀ ਯੂਥ ਬ੍ਰਾਂਚ ‘ਸਮਾਜਵਾਦੀ ਯੁਵਜਨ ਸਭਾ’ ਦੇ ਸੂਬਾ ਪ੍ਰਧਾਨ ਹਨ।
ਭਾਸਕਰ ਨੇ ਆਪਣੇ ਪਤੀ ਨਾਲ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ “ਕਦੀ-ਕਦੀ ਤੁਸੀਂ ਕਿਸੇ ਅਜਿਹੀ ਚੀਜ਼ ਲਈ ਦੂਰ-ਦੂਰ ਤਕ ਭਾਲ ਕਰਦੇ ਹੋ ਜੋ ਤੁਹਾਡੇ ਬਿਲਕੁਲ ਨੇੜੇ ਹੁੰਦੀ ਹੈ। ਅਸੀਂ ਪਿਆਰ ਦੀ ਭਾਲ ਕਰ ਰਹੇ ਸਨ, ਪਰ ਸਾਨੂੰ ਪਹਿਲਾਂ ਦੋਸਤੀ ਮਿਲੀ ਤੇ ਫਿਰ ਅਸੀਂ ਇਕ ਦੂਸਰੇ ਨੂੰ ਪਾਇਆ। ਮੇਰੇ ਦਿਲ ਵਿਚ ਤੁਹਾਡਾ ਸਵਾਗਤ ਹੈ ਫਹਿਦ ਜ਼ਿਰਾਰ ਅਹਿਮਦ। ਇਸ ਦਿਲ ਵਿਚ ਹਲਚਲ ਹੈ, ਪਰ ਤੁਹਾਡੇ ਲਈ।”
ਅਦਾਕਾਰਾ ਸਵਰਾ ਭਾਸਕਰ (34) ਦੀ ਪੋਸਟ ਸਾਂਝੀ ਕਰਦਿਆਂ ਅਹਿਮਦ ਨੇ ਲਿਖਿਆ “ਮੈਨੂੰ ਕਦੀ ਨਹੀਂ ਪਤਾ ਸੀ ਕਿ ਹਲਚਲ ਇੰਨੀ ਖੂਬਸੂਰਤ ਹੋ ਸਕਦੀ ਹੈ ਸਵਰਾ ਭਾਸਕਰ। ਭਾਸਕਰ ਨੂੰ ਅਖੀਰਲੀ ਵਾਰ ਕਾਮੇਡੀ ਫ਼ਿਲਮ ‘ਜਿੱਥੇ ਚਾਰ ਯਾਰ’ (2022) ਵਿਚ ਵੇਖਿਆ ਗਿਆ ਸੀ।”

