ਸਪੇਨ ਦੀ ਮਹਿਲਾ ਫੁੱਟਬਾਲ ਟੀਮ ਨੂੰ ਲੌਰੇਸ ਐਵਾਰਡ

ਮੈਡ੍ਰਿਡ– ਪਿਛਲੇ ਸਾਲ ਪਹਿਲੀ ਵਾਰ ਮਹਿਲਾ ਫੁੱਟਬਾਲ ਵਿਸ਼ਵ ਕੱਪ ਜਿੱਤਣ ਵਾਲੀ ਸਪੇਨ ਦੀ ਟੀਮ ਨੂੰ ਇੱਥੇ ਲੌਰੇਸ ਵਿਸ਼ਵ ਖੇਡ ਐਵਾਰਡਾਂ ਵਿਚੋਂ 2 ਹੋਰ ਐਵਾਰਡ ਮਿਲੇ। ਸਪੇਨ ਦੀ ਮਹਿਲਾ ਫੁੱਟਬਾਲ ਟੀਮ ਨੂੰ 2023 ਲਈ ਦੁਨੀਆ ਦੀ ਸਾਲ ਦੀ ਸਰਵਸ੍ਰੇਸ਼ਠ ਟੀਮ ਚੁਣਿਆ ਗਿਆ ਜਦਕਿ ਮਿਡਫੀਲਡਰ ਏਤਾਨਾ ਬੋਨਮਾਤੀ ਨੂੰ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦਾ ਐਵਾਰਡ ਮਿਲਿਆ। ਸਮਾਰੋਹ ਵਿਚ ਖਿੱਚ ਦਾ ਕੇਂਦਰ ਨੋਵਾਕ ਜੋਕੋਵਿਚ ਰਿਹਾ, ਜਿਸ ਨੂੰ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਿਆ। ਅਮਰੀਕਾ ਦੀ ਜਿਮਨਾਸਟ ਸਿਮੋਨ ਬਾਈਲਸ ਨੂੰ ਵਾਪਸੀ ਕਰਨ ਵਾਲੀ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਿਆ।
ਰੀਅਲ ਮੈਡ੍ਰਿਡ ਦੇ ਫਾਰਵਰਡ ਜਯੂਡ ਬੇਲਿੰਗਹੈਮ ਨੂੰ ‘ਬ੍ਰੇਕਥਰੂ ਐਵਾਰਡ’ ਮਿਲਿਆ ਜਦਕਿ ਦੁਨੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਉਸਦੇ ਫਾਊਂਡੇਸ਼ਨ ਦੀ ਬਦੌਲਤ ‘ਸਪੋਰਟ ਫਾਰ ਗੁੱਡ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਜੋਕੋਵਿਚ ਨੇ ਆਸਟ੍ਰੇਲੀਅਨ ਓਪਨ, ਫ੍ਰੈਂਚ ਓਪਨ ਤੇ ਅਮਰੀਕੀ ਓਪਨ ਵਿਚ ਖਿਤਾਬ ਜਿੱਤਣ ਦੇ ਨਾਲ ਰਿਕਾਰਡ 24 ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤਣ ਦਾ ਰਿਕਾਰਡ ਆਪਣੇ ਨਾਂ ਕੀਤਾ। ਉਸ ਨੇ ਰੋਜ਼ਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰਦੇ ਹੋਏ 5ਵੀਂ ਵਾਰ ਲੌਰੇਸ ਐਵਾਰਡ ਹਾਸਲ ਕੀਤਾ। ਲੌਰੇਸ ਦੇ ਅਨੁਸਾਰ ਨਡਾਲ ਦੇ ਫਾਊਂਡੇਸ਼ਨ ਨੂੰ ‘ਸਪੇਨ ਤੇ ਭਾਰਤ ਵਿਚ 1000 ਤੋਂ ਵੱਧ ਕਮਜ਼ੋਰ ਨੌਜਵਾਨਾਂ’ ਦੀ ਮਦਦ ਕਰਨ ਲਈ ਐਵਾਰਡ ਦਿੱਤਾ ਗਿਆ।

Add a Comment

Your email address will not be published. Required fields are marked *