IPL 2023: ਕਲਕੱਤਾ ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ

ਆਈ.ਪੀ.ਐੱਲ. ਵਿਚ ਅੱਜ ਕਲਕੱਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ਮੁਕਾਬਲੇ ਵਿਚ ਕਲਕੱਤਾ ਨੇ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ। ਕਲਕੱਤਾ ਵੱਲੋਂ ਦਿੱਤੇ 172 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਹੈਦਰਾਬਾਦ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 166 ਦੌੜਾਂ ਹੀ ਬਣਾ ਸਕੀ। 

ਕਲਕੱਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। 35 ‘ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਕਪਤਾਨ ਨੀਤਿਸ਼ ਰਾਣਾ (42) ਤੇ ਰਿੰਕੂ ਸਿੰਘ (46) ਨੇ ਚੰਗੀ ਬੱਲੇਬਾਜ਼ੀ ਕਰਦਿਆਂ ਟੀਮ ਦਾ ਸਕੋਰ ਅੱਗੇ ਤੋਰਿਆ। ਕਲਕੱਤਾ ਨੇ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਸਾਰੇ ਬੱਲੇਬਾਜ਼ਾਂ ਨੇ ਹੀ ਵਿਕਟਾਂ ਲਈਆਂ। 

ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਵੱਲੋਂ ਕਈ ਬੱਲੇਬਾਜ਼ਾਂ ਨੂੰ ਸ਼ੁਰੂਆਤ ਤਾਂ ਮਿਲੀ ਪਰ ਉਹ ਉਸ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿਚ ਤਬਦੀਲ ਨਹੀਂ ਕਰ ਸਕੇ। ਕਪਤਾਨ ਐਡਨ ਮਾਰਕ੍ਰਮ (41) ਤੇ ਕਲਾਸੇਨ (36) ਨੇ ਚੰਗੀਆਂ ਪਾਰੀਆਂ ਖੇਡਦਿਆਂ ਟੀਮ ਨੂੰ ਮੁਕਾਬਲੇ ਵਿਚ ਬਣਾਈ ਰੱਖਿਆ। ਆਖ਼ਰ ਵਿਚ ਕਲਕੱਤਾ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਹੈਦਰਾਬਾਦ ਨੂੰ ਅਖ਼ਰੀ 30 ਗੇਂਦਾਂ ਵਿਚ 38 ਦੌੜਾਂ ਦੀ ਲੋੜ ਸੀ। ਹੋਰ ਤਾਂ ਹੋਰ ਅਖ਼ੀਰਲੇ ਓਵਰ ਵਿਚ ਕਲਕੱਤਾ ਦੇ ਗੇਂਦਬਾਜ਼ ਵਰੁਣ ਚੱਕਰਵਰਤੀ ਨੇ 9 ਦੌੜਾਂ ਵੀ ਨਹੀਂ ਬਣਨ ਦਿੱਤੀਆਂ। ਉਸ ਨੇ ਅਖ਼ੀਰਲੇ ਓਵਰ ਵਿਚ ਮਹਿਜ਼ 3 ਦੌੜਾਂ ਹੀ ਦਿੱਤੀਆਂ ਤੇ ਇਕ ਵਿਕਟ ਵੀ ਆਪਣੇ ਨਾਂ ਕਰ ਲਈ। ਇੰਝ ਕਲਕੱਤਾ 5 ਦੌੜਾਂ ਨਾਲ ਇਹ ਮੁਕਾਬਲਾ ਜਿੱਤ ਗਈ। 

Add a Comment

Your email address will not be published. Required fields are marked *