ਮਾਲਵਿੰਦਰ ਸਿੰਘ ਸੰਧੂ ਦੀ ਪਲੇਠੀ ਕਾਵਿ ਪੁਸਤਕ ‘ਜ਼ਿੰਦਗੀ ਇੱਕ ਰੰਗ ਮੰਚ’

ਸਿਡਨੀ : ਮਾਲਵਿੰਦਰ ਸਿੰਘ ਸੰਧੂ ਦੇ ਪਹਿਲੀ ਕਾਵਿ ਪੁਸਤਕ ‘ਜ਼ਿੰਦਗੀ ਇੱਕ ਰੰਗ ਮੰਚ’ ਲੋਕ ਅਰਪਿਤ ਕੀਤੀ ਗਈ। ਬਲੈਕਟਾਊਨ ਦੇ ਮੈਕਸ ਬੀਵਰ ਹਾਲ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਭਾਈਚਾਰੇ ਦੀਆਂ ਸੁਹਿਰਦ ਸ਼ਖਸੀਅਤਾਂ ਵੱਲੋਂ ਇਸ ਕਿਤਾਬ ਨੂੰ ਲੋਕ ਅਰਪਿਤ ਕੀਤਾ ਗਿਆ। ਪੰਜਾਬੀ ਸੰਗੀਤ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਸਮਾਗਮ ਦਾ ਆਗਾਜ਼ ਲੋਕ ਗਾਇਕ ਦਵਿੰਦਰ ਧਾਰੀਆ ਨੇ ਕੀਤਾ। ਇਸ ਸਮਾਗਮ ਵਿੱਚ ਸਟੇਜ ਸੈਕਟਰੀ ਦੀ ਸੇਵਾ ਲੇਖਕ ਹਰਕੀਰਤ ਸੰਧਰ ਨੇ ਨਿਭਾਈ। 

ਬਲੈਕਟਾਊਨ ਕੌਂਸਲ ਤੋਂ ਕੌਂਸਲਰ ਮਨਿੰਦਰ ਸਿੰਘ ਨੇ ਕਿਹਾ ਕਿ ਮਾਲਵਿੰਦਰ ਸਿੰਘ ਸੰਧੂ ਨੂੰ ਉਨ੍ਹਾਂ ਦੀ ਪਹਿਲੀ ਕਾਵਿ ਕਿਤਾਬ ਦੇ ਲੋਕ ਅਰਪਣ ਕਰਨ ਮੌਕੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਕੌਂਸਲ ਦੀਆਂ ਵੱਖ-ਵੱਖ ਲਾਇਬ੍ਰੇਰੀਆਂ ਵਿੱਚ ਕਿਤਾਬ ਨੂੰ ਪਹੁੰਚਾਉਣ ਲਈ ਕਿਹਾ। ਸੁਖਮਨਦੀਪ ਸੰਧਰ ਨੇ ਕਿਤਾਬਾਂ ਪੜਨ ਦੇ ਘੱਟ ਰਹੇ ਰੁਝਾਨ ਪ੍ਰਤੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਆਸ ਹੈ ਕਿ ਇਹੋ ਜਿਹੀਆਂ ਕਿਤਾਬਾਂ ਲੋਕਾਂ ਵਿੱਚ ਕਿਤਾਬ ਪੜਨ ਦੀ ਰੁਚੀ ਵਧਾਉਣਗੀਆਂ। ਮਾਲਵਿੰਦਰ ਸਿੰਘ ਸੰਧੂ ਨੂੰ ਉਨ੍ਹਾਂ ਦੀ ਪਹਿਲੀ ਕਿਤਾਬ ਤੇ ਮੁਬਾਰਕਬਾਦ ਦੇਣ ਵਾਲਿਆਂ ਵਿੱਚ ਹਰਕੀਰਤ ਸਿੰਘ ਸੰਧਰ, ਅਮਨ ਬੈਨੀਪਾਲ, ਸਾਹਿਬ ਸਿੰਘ ਪੰਨੂ, ਗਿਆਨੀ ਸੰਤੋਖ ਸਿੰਘ, ਸੁਮਨਦੀਪ ਕੌਰ ਸੰਧਰ, ਪੰਜਾਬੀ ਕੌਂਸਲ ਆੱਫ ਆਸਟ੍ਰੇਲੀਆ ਤੋਂ ਪ੍ਰਭਜੋਤ ਸੰਧੂ, ਰਾਜਵੰਤ ਸਿੰਘ, ਬਲਰਾਜ ਸੰਘਾ, ਦਵਿੰਦਰ ਸਿੰਘ ਜਿਤਲਾ ,ਲੇਖਕ ਹਰਮੋਹਨ ਸਿੰਘ ਵਾਲੀਆ, ਅਵਤਾਰ ਸੰਘਾ, ਬਲਵਿੰਦਰ ਸਿੰਘ ਰੂਬੀ, ਰਾਜਵੀਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਮਾਲਵਿੰਦਰ ਸਿੰਘ ਸੰਧੂ ਨੇ ਆਈਆਂ ਹੋਈਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

Add a Comment

Your email address will not be published. Required fields are marked *