ਭਾਰਤ ਆਜ਼ਾਦ ਤੇ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਦਾ ਹਾਮੀ: ਜੈਸ਼ੰਕਰ

ਬੈਂਕਾਕ:ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਇੱਕ ਆਜ਼ਾਦ, ਮੁਕਤ, ਸਾਂਝੇ ਤੇ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਦੀ ਕਲਪਨਾ ਕਰਦਾ ਹੈ ਜੋ ਨਿਯਮ ਆਧਾਰਿਤ ਪ੍ਰਬੰਧ, ਟਿਕਾਊ ਤੇ ਪਾਰਦਰਸ਼ੀ ਢਾਂਚਾਗਤ ਨਿਵੇਸ਼ ’ਤੇ ਆਧਾਰਿਤ ਹੋਵੇ। ਰਣਨੀਤਕ ਤੌਰ ’ਤੇ ਅਹਿਮ ਇਸ ਖੇਤਰ ’ਚ ਚੀਨ ਵੱਲੋਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤੇ ਜਾਣ ਵਿਚਾਲੇ ਉਨ੍ਹਾਂ ਪ੍ਰਭੂਸੱਤਾ ਲਈ ਆਪਸੀ ਸਨਮਾਨ ’ਤੇ ਜ਼ੋਰ ਦਿੱਤਾ। ਇੱਥੋਂ ਦੀ ਚੁਲਾਲੌਂਗਕੋਰਨ ਯੂਨੀਵਰਸਿਟੀ ’ਚ ‘ਹਿੰਦ-ਪ੍ਰਸ਼ਾਂਤ ਬਾਰੇ ਭਾਰਤ ਦਾ ਨਜ਼ਰੀਆ’ ਵਿਸ਼ੇ ’ਤੇ ਭਾਸ਼ਣ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਕੁਆਡ (ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਦਾ ਸਮੂਹ) ਸਭ ਤੋਂ ਅਹਿਮ ਬਹੁ-ਪੱਖੀ ਮੰਚ ਹੈ ਜੋ ਹਿੰਦ-ਪ੍ਰਸ਼ਾਂਤ ’ਚ ਮੌਜੂਦਾ ਚੁਣੌਤੀਆਂ ਤੇ ਮੌਕਿਆਂ ਦਾ ਹੱਲ ਕਰਦਾ ਹੈ। ਉਨ੍ਹਾਂ ਕਿਹਾ, ‘ਅਸੀਂ ਇੱਕ ਆਜ਼ਾਦ, ਮੁਕਤ, ਸਾਂਝੇ, ਸ਼ਾਂਤੀਪੂਰਨ ਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦੀ ਕਲਪਨਾ ਕਰਦੇ ਹਾਂ ਜੋ ਇੱਕ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ, ਟਿਕਾਊ ਤੇ ਪਾਰਦਰਸ਼ੀ ਬੁਨਿਆਦੀ ਢਾਂਚਾਗਤ ਨਿਵੇਸ਼, ਬੇਰੋਕ ਕਾਨੂੰਨੀ ਕਾਰੋਬਾਰ, ਪ੍ਰਭੂਸੱਤਾ ਲਈ ਆਪਸੀ ਸਨਮਾਨ, ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦੇ ਨਾਲ ਹੀ ਸਾਰੇ ਮੁਲਕਾਂ ਦੀ ਬਰਾਬਰੀ ’ਤੇ ਆਧਾਰਿਤ ਹੈ।’ 

Add a Comment

Your email address will not be published. Required fields are marked *