ਇੰਡੋਨੇਸ਼ੀਆ ’ਚ ਫਟਿਆ ਜਵਾਲਾਮੁਖੀ, ਸੁਨਾਮੀ ਦੀ ਚਿਤਾਵਨੀ ਜਾਰੀ

ਜਕਾਰਤਾ – ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਰੁਆਂਗ ਜਵਾਲਾਮੁਖੀ ਦੇ ਫਟਣ ਨਾਲ ਵੱਡੇ ਖੇਤਰ ਵਿਚ ਸੁਆਹ ਫੈਲਣ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ 11 ਹਜ਼ਾਰ ਤੋਂ ਵੱਧ ਲੋਕਾਂ ਨੂੰ ਇਲਾਕਾ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਇੰਡੋਨੇਸ਼ੀਆ ਜਵਾਲਾਮੁਖੀ ਅਤੇ ਭੂ-ਵਿਗਿਆਨਕ ਆਫ਼ਤ ਮਿਟੀਗੇਸ਼ਨ ਸੈਂਟਰ ਨੇ ਕਿਹਾ ਕਿ ਸੁਲਾਵੇਸੀ ਟਾਪੂ ਦੇ ਉੱਤਰ ’ਚ ਸਥਿਤ ਜਵਾਲਾਮੁਖੀ ਵਿਚ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ ਪੰਜ ਵੱਡੇ ਧਮਾਕੇ ਹੋਏ ਹਨ। ਅਧਿਕਾਰੀਆਂ ਨੇ ਆਪਣੇ ਜਵਾਲਾਮੁਖੀ ਅਲਰਟ ਦੇ ਪੱਧਰ ਨੂੰ ਸਭ ਤੋਂ ਉੱਚਾ ਕਰ ਦਿੱਤਾ ਹੈ। ਬੁੱਧਵਾਰ ਤੱਕ ਘੱਟੋ-ਘੱਟ 800 ਨਿਵਾਸੀ ਇਲਾਕਾ ਛੱਡ ਚੁੱਕੇ ਸਨ। ਇੰਡੋਨੇਸ਼ੀਆ ਵਿੱਚ 120 ਸਰਗਰਮ ਜਵਾਲਾਮੁਖੀ ਹਨ। 

ਅਧਿਕਾਰੀਆਂ ਨੇ ਸੈਲਾਨੀਆਂ ਅਤੇ ਹੋਰਾਂ ਨੂੰ ਰੁਆਂਗ ਜਵਾਲਾਮੁਖੀ ਤੋਂ ਘੱਟੋ-ਘੱਟ 6 ਕਿਲੋਮੀਟਰ ਦੂਰ ਰਹਿਣ ਦੀ ਅਪੀਲ ਕੀਤੀ। ਅਧਿਕਾਰੀ ਚਿੰਤਤ ਹਨ ਕਿ ਜਵਾਲਾਮੁਖੀ ਦਾ ਕੁਝ ਹਿੱਸਾ ਸਮੁੰਦਰ ਵਿੱਚ ਡਿੱਗ ਸਕਦਾ ਹੈ ਅਤੇ ਸੁਨਾਮੀ ਪੈਦਾ ਕਰ ਸਕਦਾ ਹੈ, ਜਿਵੇਂ ਕਿ 1871 ਦੇ ਵਿਸਫੋਟ ਵਿੱਚ ਹੋਇਆ ਸੀ।

Add a Comment

Your email address will not be published. Required fields are marked *