ਕੁੱਤੇ ਨੂੰ ਦਰੱਖਤ ਨਾਲ ਸੰਗਲੀ ਪਾ ਬੰਨ੍ਹਣ ਲਈ ਆਕਲੈਂਡ ਦੀ ਔਰਤ ਨੂੰ ਮਿਲੀ ਸਜ਼ਾ 

ਆਕਲੈਂਡ ਦੀ ਇੱਕ ਔਰਤ ਨੂੰ ਪਾਣੀ ਅਤੇ shelter ਤੋਂ ਬਿਨਾਂ ਆਪਣੇ ਕੁੱਤੇ ਨੂੰ ਦਰੱਖਤ ਨਾਲ ਸੰਗਲੀ ਬੰਨ੍ਹ ਕਿ ਰੱਖਣ ‘ਤੇ ਜੁਰਮਾਨਾ ਲਗਾਇਆ ਗਿਆ ਹੈ। SPCA ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਜੂਨ 2023 ਵਿੱਚ, SPCA ਇੰਸਪੈਕਟਰਾਂ ਨੂੰ ਕਿਸੇ ਵਿਅਕਤੀ ਨੇ ਕਾਲ ਕਰਕੇ ਮਾਂਗੇਰੇ ਈਸਟ ਵਿੱਚ ਇੱਕ ਘਰ ਵਿੱਚ ਬੁਲਾਇਆ ਸੀ। ਪਹੁੰਚਣ ‘ਤੇ ਸਾਹਮਣੇ ਦੇ ਘਰ ਵਿਹੜੇ ਵਿੱਚ ਉਨ੍ਹਾਂ ਨੂੰ ਫਰਗੂਸਨ, female ਅਮਰੀਕਨ ਪਿਟਬੁੱਲ ਟੈਰੀਅਰ ਕਰਾਸ, ਇੱਕ ਦਰੱਖਤ ਨਾਲ ਜੰਜ਼ੀਰਾਂ ਨਾਲ ਬੰਨ੍ਹੀ ਹੋਈ ਮਿਲੀ ਸੀ। ਇਸ ਦੌਰਾਨ ਉਸਦੀ ਸੰਗਲੀ ਵੀ ਕਾਫੀ ਜਿਆਦਾ ਉਲਝ ਗਈ ਸੀ ਅਤੇ ਉਸਦੀ ਗਰਦਨ ਵੀ ਕਾਫੀ ਘੁੱਟੀ ਗਈ ਸੀ ਤੇ ਉਹ ਉਸਦੇ ਕੋਲ ਰੱਖੇ ਪਾਣੀ ਤੱਕ ਵੀ ਨਹੀਂ ਪਹੁੰਚ ਪਾ ਰਹੀ ਸੀ, ਇਸ ਦੌਰਾਨ ਘਰ ‘ਚ ਵੀ ਕੋਈ ਨਹੀਂ ਸੀ।

ਹੁਣ ਇਸ ਮਾਮਲੇ ‘ਚ SPCA ਨੇ ਕਿਹਾ ਕਿ ਔਰਤ ਨੂੰ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਦੋ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ ਹੈ। ਔਰਤ ਨੂੰ $400 ਜੁਰਮਾਨਾ ਅਤੇ $130 ਅਦਾਲਤੀ ਖਰਚੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇੱਕ ਬਿਆਨ ਵਿੱਚ ਐਸਪੀਸੀਏ ਦੇ ਮੁੱਖ ਕਾਰਜਕਾਰੀ ਟੌਡ ਵੈਸਟਵੁੱਡ ਨੇ ਕਿਹਾ ਕਿ ਅਜਿਹਾ ਕਰਨਾ “ਜਾਨਵਰ ਨੂੰ ਬੰਧਕ ਬਣਾਉਣ ਦੇ ਸਮਾਨ ਹੈ”। ਉਨਾਂ ਕਿਹਾ ਕਿ, “ਇੱਕ ਜਾਨਵਰ ਜ਼ਿੰਦਗੀ ਦਾ ਆਨੰਦ ਕਿਵੇਂ ਮਾਣ ਸਕਦਾ ਹੈ ਜਦੋਂ ਉਹ ਸਿਰਫ਼ ਬਚਣ ਲਈ ਸੰਘਰਸ਼ ਕਰ ਰਿਹਾ ਹੋਵੇ? ਇੱਕ ਕੁੱਤੇ ਨੂੰ ਹਰ ਪਲ ਆਪਣੀ ਜਾਨ ਬਚਾਉਣ ਲਈ ਜੂਝਦੇ ਦੇਖਣਾ ਦਿਲ ਕੰਬਾਊ ਹੈ, ਜੋ ਇੱਕ ਛੋਟੀ ਜਿਹੀ ਜਗ੍ਹਾ ਤੱਕ ਸੀਮਤ ਹੈ ਜੋ ਪਾਣੀ ਵੀ ਨਹੀਂ ਪੀ ਸਕਦਾ।”

Add a Comment

Your email address will not be published. Required fields are marked *