ਆਕਲੈਂਡ ਦੇ ਵਾਇਕਰਾਕਾ ਪਾਰਕ ਵਿਖੇ ਵਾਪਰਿਆ ਮੰਦਭਾਗਾ ਹਾਦਸਾ
November 5, 2023
ਆਕਲੈਂਡ – ਆਕਲੈਂਡ ਦੇ ਵਾਇਕਰਾਕਾ ਪਾਰਕ ਵਿਖੇ ਬੀਤੀ ਰਾਤ ਦਰਸ਼ਕਾਂ ਨਾਲ ਭਰੇ ਸਟੈਂਡ ਵਿੱਚ ਫਾਇਰਵਰਕਸ ਸ਼ੋਅ ਦੌਰਾਨ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਚੱਲਦੇ ਹੋਏ ਫਾਇਰਵਰਕਸ ਅਚਾਨਕ ਹੀ ਦਰਸ਼ਕਾਂ ਦੇ ਭਰੇ ਸਟੈਂਡ ‘ਤੇ ਡਿੱਗਣੇ ਸ਼ੁਰੂ ਹੋ ਗਏ, ਜਿਸ ਕਾਰਨ ਕਈ ਬੱਚੇ ਤੇ ਵਿਅਕਤੀ ਜਖਮੀ ਹੋ ਗਏ। ਮੌਕੇ ‘ਤੇ ਮੌਜੂਦ ਇੱਕ ਮਹਿਲਾ ਅਨੁਸਾਰ ਇਸ ਘਟਨਾ ਵਿੱਚ ਉਸਦੇ ਪਤੀ ਦਾ ਚਿਹਰਾ ਝੁਲਸ ਗਿਆ ਤੇ ਉਸਦੇ ਕੱਪੜਿਆਂ ਨੂੰ ਵੀ ਅੱਗ ਲੱਗ ਗਈ, ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਮਗਰ ਬੈਠੀ ਇੱਕ ਬੱਚੀ ਦੀ ਬਾਂਹ ਵੀ ਇਸ ਕਾਰਨ ਸੜ੍ਹ ਗਈ। ਹਾਦਸੇ ਮੌਕੇ ਦਰਸ਼ਕ ਪ੍ਰੋਮਟਰਾਂ ਦੇ ਮਿਲੇ ਰਿਸਪਾਂਸ ਤੋਂ ਵੀ ਨਾਖੁਸ਼ ਹਨ, ਕਿਉਂਕਿ ਮੌਕੇ ‘ਤੇ ਫਰਸਟ ਏਡ ਵੀ ਮੌਜੂਦ ਨਹੀਂ ਸੀ।

