ਹੁਣ ਆਉਣ ਵਾਲਾ ਹੈ ਅਡਾਨੀ ਦਾ ਕ੍ਰੈਡਿਟ ਕਾਰਡ, ਦੁਨੀਆ ਦੀ ਇਸ ਵੱਡੀ ਕੰਪਨੀ ਨਾਲ ਹੋਈ ਡੀਲ

ਨਵੀਂ ਦਿੱਲੀ – ਗੌਤਮ ਅਡਾਨੀ ਦਾ ਅਡਾਨੀ ਸਮੂਹ ਐੱਫ. ਐੱਮ. ਸੀ. ਜੀ. ਤੋਂ ਲੈ ਕੇ ਏਅਰਪੋਰਟ ਤੱਕ ਵੱਖ-ਵੱਖ ਖੇਤਰਾਂ ’ਚ ਮਜ਼ਬੂਤ ਕਾਰੋਬਾਰੀ ਹਾਜ਼ਰੀ ਰੱਖਦਾ ਹੈ। ਅਡਾਨੀ ਸਮੂਹ ਦੀਆਂ ਕੰਪਨੀਆਂ ਤੇਲ-ਆਟਾ-ਚੌਲ ਵੀ ਵੇਚਦੀਆਂ ਹਨ ਅਤੇ ਪੋਰਟ ਤੋਂ ਲੈ ਕੇ ਏਅਰਪੋਰਟ ਤੱਕ ਦਾ ਸੰਚਾਲਨ ਵੀ ਸੰਭਾਲਦੀਆਂ ਹਨ। ਹੁਣ ਅਡਾਨੀ ਇਕ ਨਵੇਂ ਸੈਕਟਰ ’ਚ ਪੈਰ ਪਸਾਰਨ ਵਾਲੇ ਹਨ। ਛੇਤੀ ਹੀ ਤੁਹਾਨੂੰ ਅਡਾਨੀ ਦੇ ਕ੍ਰੈਡਿਟ ਕਾਰਡ ਵੀ ਦੇਖਣ ਨੂੰ ਮਿਲ ਸਕਦੇ ਹਨ।

ਇਕ ਖ਼ਬਰ ਵਿਚ ਦੱਸਿਆ ਗਿਆ ਹੈ ਕਿ ਕੋ-ਬ੍ਰਾਂਡੇਡ ਕਾਰਡ ਜਾਰੀ ਕਰਨ ਲਈ ਅਡਾਨੀ ਸਮੂਹ ਅਤੇ ਅਮਰੀਕੀ ਡਿਜੀਟਲ ਪੇਮੈਂਟ ਗੇਟਵੇ ਕੰਪਨੀ ਵੀਜ਼ਾ, ਜੋ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ, ਨੇ ਨਵੀਂ ਡੀਲ ਕੀਤੀ ਹੈ। ਦੋਵੇਂ ਸਬੰਧਤ ਡੀਲ ’ਤੇ ਸਾਈਨ ਕਰ ਚੁੱਕੇ ਹਨ। ਇਹ ਕਾਰਡ ਰਿਟੇਲ ਤੋਂ ਲੈ ਕੇ ਏਅਰਪੋਰਟ ਅਤੇ ਆਨਲਾਈਨ ਟਰੈਵਲ ਨਾਲ ਜੁੜੇ ਫ਼ਾਇਦੇ ਗਾਹਕਾਂ ਨੂੰ ਆਫਰ ਕਰ ਸਕਦੇ ਹਨ। ਇਸ ਤਰ੍ਹਾਂ ਨਾਲ ਅਡਾਨੀ ਅਤੇ ਵੀਜ਼ਾ ਦੇ ਕੋ-ਬ੍ਰਾਂਡੇਡ ਕਾਰਡ ਦੇਸ਼ ਦੇ 40 ਕਰੋੜ ਗਾਹਕਾਂ ਨੂੰ ਆਕਰਸ਼ਿਤ ਕਰ ਸਕਦੇ ਹਨ।

ਵੀਜ਼ਾ ਦੇ ਸੀ. ਈ. ਓ. ਰਿਆਨ ਮੈਕਲਹਰਨੀ ਨੇ ਐਨਾਲਿਸਟ ਨਾਲ ਇਕ ਕਾਨਫਰੰਸ ਕਾਲ ਵਿਚ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਡਾਨੀ ਸਮੂਹ ਨਾਲ ਮਿਲ ਕੇ ਕੋ-ਬ੍ਰਾਂਡੇਡ ਕ੍ਰੈਡਿਟ ਕਾਰਡ ਆਫਰ ਕਰਨ ਨੂੰ ਲੈ ਕੇ ਡੀਲ ਹੋਈ ਹੈ। ਇਸ ਪਾਰਟਨਰਸ਼ਿਪ ਨਾਲ ਵੀਜ਼ਾ ਨੂੰ ਅਡਾਨੀ ਦੇ ਏਅਰਪੋਰਟ ਅਤੇ ਆਨਲਾਈਨ ਟਰੈਵਲ ਸਰਵਿਸਿਜ਼ ਤੋਂ 40 ਕਰੋੜ ਗਾਹਕਾਂ ਨੂੰ ਐਕਸੈੱਲ ਮਿਲ ਸਕਦਾ ਹੈ। ਅਡਾਨੀ ਸਮੂਹ ਹਾਲੇ ਭਾਰਤ ’ਚ 7 ਹਵਾਈ ਅੱਡਿਆਂ ਦਾ ਸੰਚਾਲਨ ਕਰਦਾ ਹੈ। ਆਉਣ ਵਾਲੇ ਸਮੇਂ ਅਡਾਨੀ ਸਮੂਹ ਆਪਣੇ ਨੈੱਟਵਰਕ ਵਿਚ ਹੋਰ ਏਅਰਪੋਰਟ ਵੀ ਜੋੜ ਸਕਦਾ ਹੈ। ਅਡਾਨੀ ਸਮੂਹ ਦੇ ਸੱਤ ਏਅਰਪੋਰਟ ਭਾਰਤ ਦਾ ਜ਼ਿਆਦਾਤਰ ਏਅਰ ਟ੍ਰੈਫਿਕ ਸੰਭਾਲਦੇ ਹਨ। ਇਨ੍ਹਾਂ ਸੱਤ ਹਵਾਈ ਅੱਡਿਆਂ ’ਤੇ ਘਰੇਲੂ ਮੁਸਾਫ਼ਰਾਂ ਦੀ ਆਵਾਜਾਈ ਵਿਚ 92 ਫ਼ੀਸਦੀ ਅਤੇ ਕੌਮਾਂਤਰੀ ਮੁਸਾਫ਼ਰਾਂ ਦੀ ਆਵਾਜਾਈ ਵਿਚ 133 ਫ਼ੀਸਦੀ ਦੀ ਤੇਜ਼ੀ ਆਈ ਹੈ।

Add a Comment

Your email address will not be published. Required fields are marked *