ਟ੍ਰਾਂਸਫਾਰਮਰ ‘ਚੋਂ ਨਿਕਲੀ ਚੰਗਿਆੜੀ ਕਾਰਨ ਘਰ ਨੂੰ ਲੱਗੀ ਅੱਗ

ਸਾਸਾਰਾਮ — ਬਿਹਾਰ ‘ਚ ਰੋਹਤਾਸ ਜ਼ਿਲ੍ਹੇ ਦੇ ਕਛਵਾ ਪੁਲਸ ਆਊਟ ਪੋਸਟ ਇਲਾਕੇ ‘ਚ ਮੰਗਲਵਾਰ ਨੂੰ ਇਕ ਘਰ ‘ਚ ਅੱਗ ਲੱਗਣ ਕਾਰਨ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਬਰਾਹੀਮਪੁਰ ਪਿੰਡ ‘ਚ ਇਕ ਘਰ ਨੂੰ ਟ੍ਰਾਂਸਫਾਰਮਰ ‘ਚੋਂ ਚੰਗਿਆੜੀ ਲੱਗਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 6 ਲੋਕ ਝੁਲਸ ਗਏ।

ਮ੍ਰਿਤਕਾਂ ਦੀ ਪਛਾਣ 30 ਸਾਲਾ ਪੁਸ਼ਪਾ ਦੇਵੀ ਪਤਨੀ ਦੇਵਰਾਜ ਚੌਧਰੀ ਵਾਸੀ ਭੋਜਪੁਰ ਜ਼ਿਲ੍ਹੇ ਦੇ ਜਗਦੀਸ਼ਪੁਰ ਥਾਣਾ ਖੇਤਰ ਦੇ ਬਧਰ ਟੋਲਾ, ਬਜਰੰਗੀ ਕੁਮਾਰ (06), ਕਾਜਲ ਕੁਮਾਰੀ (04), ਸ਼ਿਵਾਨੀ ਕੁਮਾਰੀ (03), ਕਾਂਤੀ ਕੁਮਾਰੀ (06) ਅਤੇ ਗੁਡੀਆ ਕੁਮਾਰੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। 

ਇਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਗ ‘ਚ 6 ਲੋਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਿਆ ਹੈ। ਮੁੱਖ ਮੰਤਰੀ ਨੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ।

Add a Comment

Your email address will not be published. Required fields are marked *