ਰੂਸ-ਯੂਕ੍ਰੇਨ ਜੰਗ ‘ਚ ਲੜਨ ਲਈ ਮਜ਼ਬੂਰ ਕੀਤੇ ਗਏ ਘਰ ਪਰਤੇ ਕੇਰਲ ਦੇ ਦੋ ਵਿਅਕਤੀ

ਤਿਰੂਵਨੰਤਪੁਰਮ : ਨਿੱਜੀ ਏਜੰਸੀਆਂ ਦੁਆਰਾ ਰੂਸੀ ਫੌਜ ਵਿੱਚ ਭਰਤੀ ਕੀਤੇ ਜਾਣ ਦੇ ਬਾਅਦ ਸੁਰੱਖਿਅਤ ਘਰ ਪਰਤੇ ਕੇਰਲ ਦੇ 2 ਵਿਅਕਤੀਆਂ ਨੇ ਰੂਸ-ਯੂਕ੍ਰੇਨ ਯੁੱਧ ਖੇਤਰ ਵਿਚ ਆਪਣਾ ਖੌਫਨਾਕ ਤਜ਼ਰਬਾ ਬਿਆਨ ਕੀਤਾ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਹਾਲਾਤ ਵਿੱਚ ਫਸੇ ਦੋ ਹੋਰ ਨਾਗਰਿਕਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨ। ਤਿਰੂਵਨੰਤਪੁਰਮ ਦੇ ਰਹਿਣ ਵਾਲੇ ਪ੍ਰਿੰਸ ਅਤੇ ਡੇਵਿਡ ਮੁਥੱਪਨ ਪਿਛਲੇ ਦੋ ਦਿਨਾਂ ਵਿੱਚ ਕੇਰਲ ਪਰਤੇ ਹਨ। ਨਵੀਂ ਦਿੱਲੀ ਵਿੱਚ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਆਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਤਿਰੂਵਨੰਤਪੁਰਮ ਸੈਂਟਰਲ ਰੇਲਵੇ ਸਟੇਸ਼ਨ ਪਹੁੰਚੇ ਮੁਥੱਪਨ ਨੇ ਬੁੱਧਵਾਰ ਰਾਤ ਮੀਡੀਆ ਨਾਲ ਗੱਲਬਾਤ ਕੀਤੀ। 

ਉਨ੍ਹਾਂ ਨੂੰ ਯੂਕ੍ਰੇਨੀ ਫੌਜ ਖ਼ਿਲਾਫ਼ ਲੜਨ ਲਈ ਮਜ਼ਬੂਰ ਕੀਤਾ ਗਿਆ। ਮੁਥੱਪਨ ਨੇ ਕਿਹਾ ਕਿ ਉਸ ਨੂੰ ਕਦੇ ਵੀ ਜ਼ਿੰਦਾ ਘਰ ਪਰਤਣ ਦੀ ਉਮੀਦ ਨਹੀਂ ਸੀ। ਉਸਨੇ ਮੀਡੀਆ ਨੂੰ ਦੱਸਿਆ, “ਮੁਢਲੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਸਾਨੂੰ ਸਿੱਧੀ ਲੜਾਈ ਲਈ ਯੁੱਧ ਮੋਰਚੇ ‘ਤੇ ਲਿਜਾਇਆ ਗਿਆ। ਅਸੀਂ ਜਿੱਥੇ ਵੀ ਦੇਖਿਆ, ਸਾਨੂੰ ਲਾਸ਼ਾਂ ਖਿੱਲਰੀਆਂ ਪਈਆਂ ਮਿਲੀਆਂ।” ਇਕ ਦਿਨ ਪਹਿਲਾਂ ਇੱਥੇ ਪਹੁੰਚੇ ਪ੍ਰਿੰਸ ਨੇ ਕਿਹਾ ਕਿ ਉਹ ਜ਼ਖਮੀ ਸੀ ਅਤੇ 30 ਦਿਨਾਂ ਤੋਂ ਵੱਧ ਸਮੇਂ ਤੋਂ ਰੂਸ ਦੇ ਇਕ ਹਸਪਤਾਲ ਵਿਚ ਦਾਖਲ ਸੀ। ਉਸ ਨੇ ਦੱਸਿਆ ਕਿ ਉਸ ਦੇ ਦੋ ਦੋਸਤ ਵਿਨੀਤ ਅਤੇ ਟੀਨੂੰ ਅਜੇ ਵੀ ਜੰਗ ਦੇ ਮੈਦਾਨ ਵਿੱਚ ਹਨ। ਪ੍ਰਿੰਸ ਨੇ ਕਿਹਾ, ”ਹਾਲਾਤ ਖਰਾਬ ਹਨ। ਅਸੀਂ ਸਿਗਨਲ ਨਾ ਮਿਲਣ ਅਤੇ ਉਨ੍ਹਾਂ ਥਾਵਾਂ ‘ਤੇ ਸੰਭਾਵਿਤ ਮਿਜ਼ਾਈਲ ਹਮਲਿਆਂ ਦੇ ਖਤਰੇ ਕਾਰਨ  ਕਾਲ ਨਹੀਂ ਕਰ ਸਕੇ।” 

ਅੰਚੁਤੇਂਗੂ ਦੇ ਨਿਵਾਸੀ ਪ੍ਰਿੰਸ ਨੇ ਕਿਹਾ ਕਿ ਉਹ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਸੁਰੱਖਿਅਤ ਜਗ੍ਹਾ ਲੱਭਣ ਲਈ ਤਿੰਨ ਕਿਲੋਮੀਟਰ ਤੱਕ ਰੇਂਗਣਾ ਪਿਆ ਸੀ। ਰੂਸ ਤੋਂ ਪਰਤੇ ਦੋ ਨਾਗਰਿਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਂ-ਥਾਂ ਕੱਟੀਆਂ ਲਾਸ਼ਾਂ ਮਿਲੀਆਂ। ਪ੍ਰਿੰਸ ਨੇ ਕਿਹਾ, ”ਸਾਨੂੰ ਏ.ਕੇ.-45, ਆਰ.ਪੀ.ਜੀ., ਗ੍ਰੇਨੇਡ ਅਤੇ ਸਮੋਕਰਸ ਸਮੇਤ ਵੱਖ-ਵੱਖ ਹਥਿਆਰਾਂ ਨੂੰ ਸੰਭਾਲਣ ਦੀ ਇਕ ਮਹੀਨੇ ਦੀ ਸਿਖਲਾਈ ਦਿੱਤੀ ਗਈ ਸੀ।” ਪ੍ਰਿੰਸ ਨੇ ਇਹ ਵੀ ਕਿਹਾ ਕਿ ਉਸ ਨੇ ਪ੍ਰਿਯਨ ਨਾਂ ਦੇ ਵਿਅਕਤੀ ਨੂੰ 7 ਲੱਖ ਰੁਪਏ ਦਿੱਤੇ ਸਨ, ਜਿਸ ਨੇ ਯੁੱਧ ‘ਚ ਮਦਦ ਲਈ ਉਸ ਨੂੰ ਭਰਤੀ ਕੀਤਾ ਸੀ। ਪੁਲਸ ਲਈ ਇਹ ਦੱਸਣ ਦੇ ਬਾਵਜੂਦ ਕਿ ਇਹ ਸੁਰੱਖਿਆ ਕਰਮਚਾਰੀਆਂ ਦਾ ਕੰਮ ਸੀ। 

ਇਸ ਤੋਂ ਪਹਿਲਾਂ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਕੇਂਦਰ ਸਰਕਾਰ ਜੰਗ ਪ੍ਰਭਾਵਿਤ ਖੇਤਰ ਵਿੱਚ ਫਸੇ ਸਾਰੇ ਭਾਰਤੀਆਂ ਦੀ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਭਰਤੀ ਕਰਨ ਵਾਲੀਆਂ ਏਜੰਸੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਰੂਸ ਤੋਂ ਪਰਤੇ ਇਨ੍ਹਾਂ ਲੋਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਕ ਭਰਤੀ ਏਜੰਸੀ ਉਨ੍ਹਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਰੂਸ ਲੈ ਗਈ ਸੀ। ਮੁਰਲੀਧਰਨ ਨੇ ਕਿਹਾ ਸੀ ਕਿ ਅਧਿਕਾਰੀਆਂ ਨੇ ਉਨ੍ਹਾਂ ਏਜੰਸੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਮੁਨਾਫ਼ੇ ਦੀਆਂ ਨੌਕਰੀਆਂ ਦਾ ਲਾਲਚ ਦੇ ਕੇ ਯੁੱਧਗ੍ਰਸਤ ਯੂਕ੍ਰੇਨ ਜਾਣ ਲਈ ਭਰਤੀ ਕੀਤਾ ਸੀ।

Add a Comment

Your email address will not be published. Required fields are marked *