ਮੈਕਸਿਕੋ: ਹਮਲੇ ’ਚ ਪੱਤਰਕਾਰ ਸਮੇਤ ਚਾਰ ਹਲਾਕ

ਮੈਕਸਿਕੋ:ਕੇਂਦਰੀ ਮੈਕਸਿਕੋ ਦੀ ਇੱਕ ਬੀਅਰ ਦੀ ਦੁਕਾਨ ’ਤੇ ਹੋਏ ਹਮਲੇ ਦੌਰਾਨ ਇੱਕ ਪੱਤਰਕਾਰ ਐਰਨੈਸਟੋ ਮੈਂਡੇਜ਼ ਤੋਂ ਇਲਾਵਾ ਤਿੰਨ ਹੋਰ ਵਿਅਕਤੀ ਮਾਰੇ ਗਏ। ਮੈਕਸਿਕੋ ਵਿੱਚ ਇਸ ਸਾਲ 13ਵਾਂ ਮੀਡੀਆ ਕਰਮੀ ਹਲਾਕ ਹੋਇਆ ਹੈ। ਸਾਂ ਲੁਈਸ ਦੇ ਲਾ ਪਾਜ਼ ਦੇ ਮੇੇਅਰ ਲੁਇਸ ਸਾਂਚੇਜ਼ ਨੇ ਦੱਸਿਆ ਕਿ ਪੱਤਰਕਾਰ ਨਾਲ ਚਾਰ ਹੋਰ ਵਿਅਕਤੀ ਸਨ। ਇਨ੍ਹਾਂ ’ਚੋਂ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਗੁਆਨਾਜੁਆਟੋ ਦੇ ਗਵਰਨਰ ਡੀਏਗੋ ਰੌਡਰਿਗਜ਼ ਵਲੇਜੋ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

Add a Comment

Your email address will not be published. Required fields are marked *