ਮੈਡਮ ਵਾਨੀ ਸਰਾਜੂ ਰਾਓ ਸੰਭਾਲਣਗੇ ਇਟਲੀ ਵਿੱਚ 28ਵੇਂ ਭਾਰਤੀ ਰਾਜਦੂਤ ਵਜੋਂ ਕਮਾਨ

    ਰੋਮ – ਇਟਲੀ ਦੀ ਰਾਜਧਾਨੀ ਰੋਮ ਸਥਿਤ ਭਾਰਤੀ ਅੰਬੈਂਸੀ ਦੇ 28ਵੇਂ ਨਵੇਂ ਸਫ਼ੀਰ (ਰਾਜਦੂਤ) ਮੈਡਮ ਵਾਨੀ ਸਰਾਜੂ ਰਾਓ ਨੂੰ ਭਾਰਤ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ। ਮੈਡਮ ਸਰਾਜੂ ਰਾਓ ਭਾਰਤੀ ਡਿਪਲੋਮੈਟਿਕ ਕੋਰ ਵਿੱਚ ਸੰਨ 1994 ਨੂੰ ਸ਼ਾਮਲ ਹੋਏ ਜਾਣੀ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐਸ) 94 ਬੈਚ ਦੇ ਅਧਿਕਾਰੀ ਹਨ। ਉਹ ਰੋਮ ਵਿੱਚ ਮਿਸ਼ਨ ਦੀ ਅਗਵਾਈ ਕਰਨ ਵਾਲੀ ਲਗਾਤਾਰ ਤੀਜੀ ਔਰਤ ਹਨ ਜੋ ਕਿ ਜਲਦ ਹੀ ਆਪਣਾ ਅਹੁੱਦਾ ਸੰਭਾਲ ਰਹੇ ਹਨ। 

    ਇਸ ਤੋਂ ਪਹਿਲਾਂ ਉਹ ਮੰਤਰਾਲੇ ਵਿੱਚ ਸਹਾਇਕ ਸਕੱਤਰ ਵਜੋਂ ਸੰਯੁਕਤ ਰਾਜ ਅਤੇ ਕੈਨੇਡਾ ਨਾਲ ਸਬੰਧਾਂ ਨਾਲ ਨਜਿੱਠਣ ਲਈ ਸੇਵਾ ਨਿਭਾ ਰਹੇ ਸਨ। ਉਨ੍ਹਾਂ 2017 ਤੋਂ 2020 ਤੱਕ ਫਿਨਲੈਂਡ ਅਤੇ ਐਸਟੋਨੀਆ ਵਿੱਚ ਰਾਜਦੂਤ ਅਤੇ ਭਾਰਤੀ ਡਾਇਸਪੋਰਾ ਨਾਲ ਜੁੜਨ ਲਈ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦੀ ਅਗਵਾਈ ਕਰਨ ਵਾਲੀ ਡਿਪਟੀ ਸਕੱਤਰ ਵਜੋਂ ਕੰਮ ਕੀਤਾ। ਸੰਨ 2011 ਤੋਂ 2014 ਤੱਕ ਉਹ ਮਿਸ਼ਨ ਦੀ ਡਿਪਟੀ ਮੁੱਖੀ ਰਹੀ ਅਤੇ ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਦੇ ਵਪਾਰਕ ਖੇਤਰ ਦੀ ਅਗਵਾਈ ਕੀਤੀ। ਉਨ੍ਹਾਂ ਦੀ ਪਹਿਲੀ ਅਸਾਈਨਮੈਂਟ ਮੈਕਸੀਕੋ ਸਿਟੀ ਵਿੱਚ ਭਾਰਤੀ ਦੂਤਾਵਾਸ ਵਿੱਚ ਸੀ। 

    ਮੈਡਮ ਰਾਓ ਨੇ ਹੈਦਰਾਬਾਦ ਯੂਨੀਵਰਸਿਟੀ ਭਾਰਤ ਤੋਂ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਅਤੇ ਕੈਲੀਫੋਰਨੀਆ ਸੰਯੁਕਤ ਰਾਜ ਅਮਰੀਕਾ ਵਿੱਚ ਸੈਨ ਜੋਸ ਸਟੇਟ ਯੂਨੀਵਰਸਿਟੀ ਤੋਂ ਵਾਤਾਵਰਣ ਅਧਿਐਨ ਵਿੱਚ ਵੀ ਮਾਸਟਰ ਡਿਗਰੀ ਕੀਤੀ ਹੋਈ ਹੈ। ਮੈਡਮ ਵਾਨੀ ਸਰਾਜੂ ਰਾਓ, ਮੈਡਮ ਰੀਨਤ ਸੰਧੂ ਅਤੇ ਮੈਡਮ ਡਾਕਟਰ ਨੀਨਾ ਮਲਹੋਤਰਾ ਤੋਂ ਬਾਅਦ ਕੂਟਨੀਤਕ ਮਿਸ਼ਨ ਦੀ ਕਮਾਨ ਸੰਭਾਲਣ ਵਾਲੀ ਲਗਾਤਾਰ ਤੀਜੀ ਔਰਤ ਹੈ। ਭਾਰਤ ਆਜ਼ਾਦ ਹੋਣ ਤੋਂ ਬਾਅਦ ਇਟਲੀ ਸਥਿਤ ਭਾਰਤੀ ਅੰਬੈਂਸੀ ਰੋਮ ਦੇ ਪਹਿਲੇ ਰਾਜਦੂਤ ਸਵ: ਦੀਵਾਨ ਰਾਮ ਲਾਲ ਸੰਨ 1949 ਵਿੱਚ ਬਣੇ ਸਨ ਤੇ ਮੈਡਮ ਵਾਨੀ ਸਰਾਜੂ ਰਾਓ 28ਵੇਂ ਰਾਜਦੂਤ ਵਜੋਂ ਸੇਵਾਵਾਂ ਸੰਭਾਲ ਰਹੇ ਹਨ।

    Add a Comment

    Your email address will not be published. Required fields are marked *