ਨਿਊਜ਼ੀਲੈਂਡ ‘ਚ ਕਾਰ ਹਾਦਸੇ ‘ਚ 2 ਮਲੇਸ਼ੀਅਨ ਵਿਦਿਆਰਥੀਆਂ ਦੀ ਮੌਤ

ਨਿਊਜ਼ੀਲੈਂਡ ਵਿਚ ਬੀਤੇ ਦਿਨ ਸੜਕ ਹਾਦਸਾ ਵਾਪਰਿਆ। ਟੇਕਾਪੋ ਝੀਲ ‘ਤੇ ਵਾਪਰੇ ਇਸ ਭਿਆਨਕ ਕਾਰ ਹਾਦਸੇ ਵਿੱਚ ਮਰਨ ਵਾਲੇ ਦੋ ਲੋਕਾਂ ਦੀ ਪਛਾਣ ਮਲੇਸ਼ੀਆ ਦੇ ਵਿਦਿਆਰਥੀਆਂ ਵਜੋਂ ਹੋਈ ਹੈ ਜੋ ਕੈਂਟਰਬਰੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਫੇਸਬੁੱਕ ‘ਤੇ ਦੋਵਾਂ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਉਸ ਨੇ ਪੋਸਟ ਵਿਚ ਲਿਖਿਆ,”ਨਿਊਜ਼ੀਲੈਂਡ ਦੇ ਟੇਕਾਪੋ ਝੀਲ ਵਿੱਚ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਮਲੇਸ਼ੀਅਨ ਵਿਦਿਆਰਥੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ।”

ਪ੍ਰਧਾਨ ਮੰਤਰੀ ਨੇ ਪੋਸਟ ਵਿਚ ਉਸ ਨੇ ਅੱਗੇ ਲਿਖਿਆ,“ਮੈਂ ਇਸ ਘਟਨਾ ਵਿਚ ਜ਼ਖਮੀ ਹੋਏ ਤਿੰਨ ਹੋਰ ਮਲੇਸ਼ੀਅਨ ਵਿਦਿਆਰਥੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ।” ਪ੍ਰਧਾਨ ਮੰਤਰੀ ਨੇ ਪੋਸਟ ਵਿੱਚ ਇਹ ਵੀ ਕਿਹਾ ਕਿ ਨਿਊਜ਼ੀਲੈਂਡ ਵਿੱਚ ਮਲੇਸ਼ੀਆ ਹਾਈ ਕਮਿਸ਼ਨ “ਪੀੜਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਢੁਕਵੀਂ ਸਹਾਇਤਾ ਪ੍ਰਦਾਨ ਕਰੇਗਾ।” ਹਾਈ ਕਮਿਸ਼ਨ ਨੇ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸ਼ਨੀਵਾਰ ਨੂੰ ਦੁਪਹਿਰ ਟੇਕਾਪੋ ਝੀਲ ‘ਤੇ ਇੱਕ ਸੜਕ ਹਾਦਸੇ ਵਿੱਚ ਦੋ ਮਲੇਸ਼ੀਅਨ ਵਿਦਿਆਰਥੀਆਂ ਦੀ ਮੌਤ ਹੋ ਗਈ।

ਮਲੇਸ਼ੀਆ ਦੇ ਵਿਦੇਸ਼ ਮੰਤਰਾਲੇ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟਾਈ ਹੈ। ਜੇਕਰ ਨਜ਼ਦੀਕੀ ਰਿਸ਼ਤੇਦਾਰ ਅਵਸ਼ੇਸ਼ਾਂ ਨੂੰ ਵਾਪਸ ਮਲੇਸ਼ੀਆ ਭੇਜਣ ਦਾ ਫ਼ੈਸਲਾ ਕਰਦੇ ਹਨ ਤਾਂ ਮੰਤਰਾਲਾ ਅਤੇ ਹਾਈ ਕਮਿਸ਼ਨ ਸਹਾਇਤਾ ਲਈ ਤਿਆਰ ਹਨ”। ਇਸ ਨੇ ਅੱਗੇ ਕਿਹਾ ਕਿ ਜ਼ਖਮੀ ਵਿਦਿਆਰਥੀਆਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਹੈ। ਮਲੇਸ਼ੀਅਨ ਮੀਡੀਆ ਰਿਪੋਰਟਾਂ ਨੇ ਹਾਦਸੇ ਵਿੱਚ ਮਰਨ ਵਾਲੇ ਦੋ ਵਿਦਿਆਰਥੀਆਂ ਦਾ ਨਾਮ ਕੈਂਟਰਬਰੀ ਯੂਨੀਵਰਸਿਟੀ ਦੇ ਵਿਦਿਆਰਥੀ ਮੇਗਾਟ ਅਸ਼ਮਾਨ ਆਕੀਫ ਮੇਗਾਟ ਇਰਮਾਨ ਜੇਫਨੀ ਅਤੇ ਵਾਨ ਨੂਰ ਅਦਲੀਨਾ ਅਲੀਸਾ ਦੱਸਿਆ ਹੈ।

ਹੋਰ ਤਿੰਨ ਜ਼ਖ਼ਮੀਆਂ ਦੇ ਨਾਂ ਨੂਰ ਫ਼ਿਰਾਸ ਵਾਫ਼ੀਆਹ ਅਤੇ ਲਿਆ ਈਸੇਬਲ ਵਾਲਟਨ ਹਨ, ਜੋ ਕੈਂਟਰਬਰੀ ਦੇ ਵਿਦਿਆਰਥੀ ਵੀ ਹਨ ਅਤੇ ਵਿਕਟੋਰੀਆ ਯੂਨੀਵਰਸਿਟੀ ਆਫ਼ ਵੈਲਿੰਗਟਨ ਦੇ ਮੁਹੰਮਦ ਫ਼ਾਰਿਸ ਮੁਹੰਮਦ ਫ਼ੈਰੂਸ਼ਾਮ ਹਨ। ਮਲਕਾ ਦੇ ਸਾਦ ਫਾਊਂਡੇਸ਼ਨ ਕਾਲਜ ਨੇ ਪੋਸਟ ਕੀਤਾ ਕਿ ਵਾਨ ਨੂਰ ਅਦਲੀਨਾ ਅਲੀਸਾ ਕਾਲਜ ਦੀ ਸਾਬਕਾ ਵਿਦਿਆਰਥੀ ਸੀ। ਮਲੇਸ਼ੀਆ ਦੇ ਪਬਲਿਕ ਸਰਵਿਸ ਡਿਪਾਰਟਮੈਂਟ, ਜਬਾਤਨ ਪਰਖਿਦਮਤਾਨ ਅਵਾਮ ਨੇ ਕਿਹਾ ਕਿ ਮੇਗਾਟ ਅਸ਼ਮਾਨ ਆਕੀਫ ਵਿਭਾਗ ਦਾ “ਪ੍ਰਯੋਜਿਤ ਵਿਦਿਆਰਥੀ” ਸੀ।

Add a Comment

Your email address will not be published. Required fields are marked *