ਅਮਰੀਕਾ ‘ਚ ਭਾਰਤੀ ਪਿਓ ਦਾ ਕਾਰਾ, 9 ਸਾਲਾ ਪੁੱਤ ਨੂੰ ਦਿੱਤੀ ਦਰਦਨਾਕ ਮੌਤ

ਨਿਊਯਾਰਕ : ਟੈਕਸਾਸ ਵਿਚ ਇਕ ਭਾਰਤੀ-ਅਮਰੀਕੀ ਵਿਅਕਤੀ ਨੂੰ ਆਪਣੇ 9 ਸਾਲਾ ਪੁੱਤਰ ਦਾ ਕਥਿਤ ਤੌਰ ‘ਤੇ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। McKinney ਪੁਲਸ ਵਿਭਾਗ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ McKinney ਦੇ 39 ਸਾਲਾ ਸੁਬਰਾਮਣੀਅਨ ਪੋਨਾਜ਼ਾਕਨ ਨੇ ਖ਼ੁਦ ਨੂੰ ਵੀ ਜ਼ਖਮੀ ਕਰ ਲਿਆ ਅਤੇ ਹੁਣ ਉਹ ਇੱਕ ਹਸਪਤਾਲ ਵਿੱਚ ਪੁਲਸ ਹਿਰਾਸਤ ਵਿੱਚ ਹੈ ਅਤੇ ਉਸਦੀ ਜ਼ਮਾਨਤ 1 ਮਿਲੀਅਨ ਡਾਲਰ ਰੱਖੀ ਗਈ ਹੈ।

ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਇੱਕ ਗੁਆਂਢੀ ਦਾ ਫ਼ੋਨ ਆਇਆ, ਜਿਸ ਨੇ ਕਿਹਾ ਕਿ ਇੱਕ ਔਰਤ ਨੇ ਆਪਣੇ ਪੁੱਤਰ ਨੂੰ ਹਾਈਵੇਅ 380 ਅਤੇ ਕਸਟਰ ਰੋਡ ਨੇੜੇ ਇੱਕ ਘਰ ਵਿੱਚ “ਬੇਹੋਸ਼ ਅਤੇ ਖੂਨ ਨਾਲ ਲਥਪਥ ਸਥਿਤੀ ਵਿਚ ਪਾਇਆ ਸੀ। ਜਦੋਂ ਅਧਿਕਾਰੀ “ਜ਼ਬਰਦਸਤੀ” ਘਰ ਵਿੱਚ ਦਾਖ਼ਲ ਹੋਏ, ਤਾਂ ਉਨ੍ਹਾਂ ਨੇ ਔਰਤ ਦੇ ਪਤੀ ਨੂੰ ਚਾਕੂ ਨਾਲ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਕਰਦੇ ਦੇਖਿਆ।

ਗੈਰਾਜ ‘ਚ ਜ਼ਖਮੀ ਹਾਲਤ ਵਿਚ ਮਿਲੇ ਬੱਚੇ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। McKinney ਪੁਲਸ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਦੌਰਾਨ ਸਾਡੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਵਿੱਚ ਬੱਚੇ ਦੀ ਮਾਂ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਹੈ।

Add a Comment

Your email address will not be published. Required fields are marked *