ਵਿਦੇਸ਼ੀ ਨਿਵੇਸ਼ਕਾਂ ਨੇ 2023-24 ’ਚ ਸ਼ੇਅਰਾਂ ’ਚ ਸ਼ੁੱਧ ਤੌਰ ’ਤੇ 2 ਲੱਖ ਕਰੋੜ ਰੁਪਏ ਤੋਂ ਵੱਧ ਪਾਏ

ਨਵੀਂ ਦਿੱਲੀ – ਚੁਣੌਤੀਪੂਰਨ ਵਿਸ਼ਵ ਪੱਧੀਰ ਮਾਹੋਲ ਦਰਮਿਆਨ ਦੇਸ਼ ਦੀ ਮਜ਼ਬੂਤ ਆਰਥਿਕ ਬੁਨਿਆਦ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੇ ਵਿੱਤੀ ਸਾਲ 2023-24 ’ਚ ਭਾਰਤੀ ਸ਼ੇਅਰ ਬਾਜ਼ਾਰ ’ਚ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਮਜਾਰਸ ਇਨ ਇੰਡੀਆ ਦੇ ਪ੍ਰਬੰਧ ਭਾਈਵਾਲ ਭਾਰਤ ਧਵਨ ਨੇ ਕਿਹਾ ਕਿ ਵਿੱਤੀ ਸਾਲ 2024-25 ਲਈ ਪੂਰਵ ਅਨੁਮਾਨ ਸਾਵਧਾਨੀ ਨਾਲ ਆਸ਼ਾਵਾਦੀ ਹੈ। ਪ੍ਰਗਤੀਸ਼ੀਲ ਨੀਤੀਗਤ ਸੁਧਾਰਾਂ, ਆਰਥਿਕ ਸਥਿਰਤ ਅਤੇ ਆਕਰਸ਼ਕ ਨਿਵੇਸ਼ ਮੌਕਿਆਂ ਕਾਰਨ ਐੱਫ.ਪੀ.ਆਈ. ਪ੍ਰਵਾਹ ਜਾਰੀ ਰਹਿਣ ਦੀ ਆਸ ਹੈ।

ਉਨ੍ਹਾਂ ਕਿਹਾ,‘‘ਹਾਲਾਂਕਿ, ਅਸੀਂ ਵਿਸ਼ਵ ਪੱਧਰੀ ਭੂ-ਸਿਆਸੀ ਪ੍ਰਭਾਵ ਨੂੰ ਲੈ ਕੇ ਸੁਚੇਤ ਹਾਂ ਜਿਨ੍ਹਾਂ ਕਾਰਨ ਵਿਚ-ਵਿਚਾਲੇ ਅਸਥਿਰਤਾ ਆ ਸਕਦੀ ਹੈ ਪਰ ਅਸੀਂ ਬਾਜ਼ਾਰ ਦੇ ਉਤਰਾਅ-ਚੜਾਅ ਨਾਲ ਨਜਿੱਠਣ ’ਚ ਰਣਨੀਤਕ ਯੋਜਨਾ ਅਤੇ ਤਤਪਰਤਾ ਦੇ ਮਹੱਤਵ ’ਤੇ ਜ਼ੋਰ ਦਿੰਦੇ ਹਾਂ।’’ ਵਿੰਡਮਿਲ ਕੈਪਿਟਲ ਦੇ ਸਮਾਲਕੇਸ ਪ੍ਰਬੰਧਨ ਅਤੇ ਸੀਨੀਅਰ ਨਿਰਦੇਸ਼ਕ ਨਵੀਨ ਕੇ.ਆਰ. ਨੇ ਕਿਹਾ ਕਿ ਐੱਫ.ਪੀ.ਆਈ. ਦੇ ਨਜ਼ਰੀੇ ਨਾਲ 2024-25 ਦੀਆਂ ਸੰਭਾਵਨਾਵਾਂ ਮਜ਼ਬੂਤ ਬਣੀਆਂ ਹੋਈਆਂ ਹਨ। ਡਿਪਾਜ਼ਿਟਰੀ ਦੇ ਅੰਕੜਿਆਂ ਦੇ ਅੰਦਾਜ਼ੇ ਚਾਲੂ ਵਿੱਤੀ ਸਾਲ 2023-24 ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਭਾਰਤੀ ਇਕਵਿਟੀ ਬਾਜ਼ਾਰਾਂ ’ਚ ਲਗਭਗ 2.08 ਲੱਖ ਕਰੋੜ ਅਤੇ ਕਰਜ਼ੇ ਜਾਂ ਬਾਂਡ ਬਾਜ਼ਾਰ ’ਚ 1.2 ਲੱਖ ਕਰੋੜ ਰੁਪਏ ਦਾ ਸ਼ੁੱਧਨ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਕੁਲ ਮਿਲਾ ਕੇ ਪੂੰਜੀ ਬਾਜ਼ਾਰ ’ਚ 3.4 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ। ਪਿਛਲੇ ਦੋ ਵਿੱਤੀ ਸਾਲਾਂ ’ਚ ਸ਼ੇਅਰਾਂ ਤੋਂ ਸ਼ੁੱਧ ਨਿਕਾਸੀ ਦੇ ਬਾਅਦ ਇਹ ਜ਼ੋਰਦਾਰ ਵਾਪਸੀ ਦੇਖਣ ਨੂੰ ਮਿਲੀ ਹੈ। ਵਿੱਤੀ ਸਾਲ 2022-23 ’ਚ ਐੱਫ.ਪੀ.ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ ਤੋਂ ਸ਼ੁੱਧ ਤੌਰ ’ਤੇ 37,632 ਰੁਪਏ ਕੱਢੇ ਸਨ।

ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ ਸੋਧ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਅਮਰੀਕਾ ਅਤੇ ਬ੍ਰਿਟੇਨ ਵਰਗੇ ਵਿਕਸਤ ਬਾਜ਼ਾਰਾਂ ’ਚ ਮੁਦਰਾਸਫੀਤੀ ਅਤੇ ਵਿਆਜ ਦਰ ਦੀ ਦਿਸ਼ਾ, ਮੁਦਰਾ ਦੀ ਸਥਿਤੀ, ਕੱਚੇ ਤੇਲ ਦੀਆਂ ਕੀਮਤਾਂ, ਭੂ-ਸਿਆਸੀ ਦ੍ਰਿਸ਼ ਅਤੇ ਘਰੇਲੂ ਅਰਥਵਿਵਸਥਾਵਾਂ ਦੀ ਮਜ਼ਬੂਤੀ ਵਰਗੇ ਕਾਰਕਾਂ ਨਾਲ ਐੱਫ.ਪੀ.ਆਈ. ਪ੍ਰਵਾਹ ਹਾਂਪੱਖੀ ਰਿਹਾ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਆਰਥਿਕ ਚੁੱਕ-ਥੱਲ ਦਰਮਿਆਨ ਭਾਰਤ ਦੀ ਅਰਥਵਿਵਸਥਾ ਵੱਧ ਮਜਬੂਤ ਅਤੇ ਸਥਿਰ ਰਹੀ ਜਿਸ ਨਾਲ ਵਿਦੇਸ਼ੀ ਨਿਵੇਸ਼ਕ ਆਕਰਸ਼ਿਤ ਹੋਏ।

Add a Comment

Your email address will not be published. Required fields are marked *